#world

ਪਾਇਲਟ ਦੀ ਸਿਆਣਪ ਨੇ ਟਾਲਿਆ ਹਾਦਸਾ

ਲੰਡਨ, 29 ਦਸੰਬਰ (ਪੰਜਾਬ ਮੇਲ)- : ਇੱਕ ਚੰਗੇ ਪਾਇਲਟ ਦੀ ਪਛਾਣ ਉਦੋਂ ਹੁੰਦੀ ਹੈ, ਜਦੋਂ ਸਭ ਤੋਂ ਖਰਾਬ ਹਾਲਾਤਾਂ ‘ਚ ਇੱਕ ਜਹਾਜ਼ ਨੂੰ ਰਨਵੇਅ ਤੋਂ ਉਡਾਣਾਂ ਜਾਂ ਉਤਾਰਨਾ ਹੋਵੇ। ਜਿਸ ਨੇ ਉਸ ਔਖੀ ਘੜੀ ‘ਚ ਜਹਾਜ਼ ਸੰਭਾਲ ਲਿਆ, ਉਸੀ ਨੂੰ ਇੱਕ ਮਾਹਿਰ ਪਾਇਲਟ ਮੰਨਿਆ ਜਾਂਦਾ ਹੈ।  

ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਰਤਾਨੀਆ ਤੋਂ ਜਿੱਥੇ ਗੈਰਿਟ ਤੂਫਾਨ ਨੇ ਦਸਤਕ ਦਿੱਤੀ। ਤੇਜ਼ ਹਵਾਵਾਂ ਕਾਰਨ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਅਮਰੀਕੀ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਉਤਰਨ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਤੇਜ਼ ਹਵਾਵਾਂ ਨੇ ਬੋਇੰਗ 777 ਨੂੰ ਰਨਵੇਅ ‘ਤੇ ਜ਼ਮੀਨ ਵੱਲ ਨਾ ਸਿਰਫ਼ ਪੱਟਕਣ ਦੀ ਕੋਸ਼ਿਸ਼ ਕੀਤੀ, ਸਗੋਂ ਜੇਕਰ ਇਸ ਜਹਾਜ਼ ਕੋਲ ਉਸ ਵੇਲੇ ਸਿਆਣੇ ਪਾਇਲਟ ਨਾ ਹੁੰਦੇ ਤਾਂ ਸ਼ਾਇਦ ਇਹ ਹੈਰਾਨੀਜਨਕ ਖ਼ਬਰ ਇੱਕ ਮਾਤਮੀ ਖ਼ਬਰ ‘ਚ ਤਬਦੀਲ ਹੋ ਜਾਂਦੀ।

ਪਲੈਟਫਾਰਮ ਐਕਸ’ ‘ਤੇ ਇੱਕ ਹਵਾਬਾਜ਼ੀ ਉਤਸ਼ਾਹੀ ਹੈਂਡਲ ਬਿਗਜੈੱਟ ਟੀ.ਵੀ. ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਿਹਾ ਹੈ।