– ਭਾਰਤੀ ਫੌਜ ਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝਾ ਘੁਸਪੈਠ ਵਿਰੋਧੀ ਅਭਿਆਨ ਸ਼ੁਰੂ
– ਪਹਿਲਗਾਮ ਹਮਲੇ ਤੋਂ ਇੱਕ ਦਿਨ ਬਾਅਦ ਬਾਰਾਮੂਲਾ ‘ਚ ਅੱਤਵਾਦੀ ਮਾਰੇ
ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਉੜੀ ਖੇਤਰ ਵਿਚ ਇੱਕ ਸਾਂਝਾ ਘੁਸਪੈਠ ਵਿਰੋਧੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕੀਤਾ, ਪਰ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ ਅਤੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਮੁਕਾਬਲੇ ਵਾਲੀ ਥਾਂ ਤੋਂ ਇੱਕ ਏ.ਕੇ.-47 ਰਾਈਫਲ, ਦੋ ਏ.ਕੇ. ਮੈਗਜ਼ੀਨ, 57 ਏ.ਕੇ. ਰਾਉਂਡ, ਦੋ ਪਿਸਤੌਲ, ਤਿੰਨ ਪਿਸਤੌਲ ਮੈਗਜ਼ੀਨ ਅਤੇ ਹੋਰ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ ਵੱਖ-ਵੱਖ ਰਾਜਾਂ ਦੇ ਸੈਲਾਨੀਆਂ ਸਮੇਤ 26 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਬਾਰਾਮੂਲਾ ਵਿਚ ਹੋਇਆ ਮੁਕਾਬਲਾ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦੀ ਲਗਾਤਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੁਰੱਖਿਆ ਬਲਾਂ ਦੀ ਤੁਰੰਤ ਅਤੇ ਦਲੇਰਾਨਾ ਕਾਰਵਾਈ ਕਾਰਨ ਉਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਗਾਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਪਿੱਛੇ ਜੋ ਵੀ ਹੈ, ਉਸਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ।
ਹਮਲੇ ਵਿਚ ਜਾਨ ਗੁਆਉਣ ਵਾਲੇ 26 ਲੋਕਾਂ ‘ਚ ਵੱਖ-ਵੱਖ ਰਾਜਾਂ ਦੇ ਨਾਗਰਿਕ ਸ਼ਾਮਲ ਹਨ। ਇਨ੍ਹਾਂ ਦੀ ਪਛਾਣ 1. ਸੁਸ਼ੀਲ ਨਥਲੀ (ਇੰਦੌਰ, ਮੱਧ ਪ੍ਰਦੇਸ਼), 2. ਸੱਯਦ ਆਦਿਲ ਹੁਸੈਨ ਸ਼ਾਹ (ਪਹਿਲਗਾਮ, ਜੰਮੂ ਅਤੇ ਕਸ਼ਮੀਰ), 3. ਹੇਮੰਤ ਸੁਹਾਸ ਜੋਸ਼ੀ (ਮੁੰਬਈ, ਮਹਾਰਾਸ਼ਟਰ), 4. ਵਿਨੈ ਨਰਵਾਲ (ਕਰਨਾਲ, ਹਰਿਆਣਾ), 5. ਅਤੁਲ ਸ਼੍ਰੀਕਾਂਤ ਮੋਨੀ (ਡੋਂਬੀਵਾਲੀ, ਮਹਾਰਾਸ਼ਟਰ), 6. ਨੀਰਜ ਉਧਵਾਨੀ (ਉਤਰਾਖੰਡ), 7. ਬਿਨ ਅਧਿਕਾਰੀ (ਕੋਲਕਾਤਾ, ਪੱਛਮੀ ਬੰਗਾਲ), 8. ਸੁਦੀਪ ਨਯੂਪਾਨੇ (ਨੇਪਾਲ), 9. ਸ਼ੁਭਮ ਦਿਵੇਦੀ (ਕਾਨਪੁਰ, ਉੱਤਰ ਪ੍ਰਦੇਸ਼), 10. ਪ੍ਰਸ਼ਾਂਤ ਕੁਮਾਰ ਸਤਪਥੀ (ਉੜੀਸਾ), 11 ਮਨੀਸ਼ ਰੰਜਨ (ਬਿਹਾਰ), 12. ਐਨ. ਰਾਮਚੰਦਰ – (ਕੋਚੀ, ਕੇਰਲ), 13 ਸੰਜੇ ਲਕਸ਼ਮਣ ਲਾਲੀ (ਠਾਣੇ, ਮਹਾਰਾਸ਼ਟਰ), 14. ਦਿਨੇਸ਼ ਅਗਰਵਾਲ (ਚੰਡੀਗੜ੍ਹ), 15. ਸਮੀਰ ਗੁਹਾਰ (ਕੋਲਕਾਤਾ, ਪੱਛਮੀ ਬੰਗਾਲ), 16 ਦਿਲੀਪ ਦਾਸਾਲੀ (ਪਨਵੇਲ, ਮਹਾਰਾਸ਼ਟਰ), 17. ਜੇ. ਸਚਚੰਦਰ ਮੋਲੀ (ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼), 18. ਮਧੂਸੂਦਨ ਸੋਮਿਸੇਟੀ (ਬੈਂਗਲੁਰੂ, ਕਰਨਾਟਕ), 19. ਸੰਤੋਸ਼ ਜਗਧਾ (ਪੁਣੇ, ਮਹਾਰਾਸ਼ਟਰ), 20. ਮੰਜੂ ਨਾਥ ਰਾਓ (ਕਰਨਾਟਕ), 21. ਕਸਤੂਬਾ ਗਵਾਂਤੋਏ (ਪੁਣੇ, ਮਹਾਰਾਸ਼ਟਰ), 22. ਭਾਰਤ ਭੂਸ਼ਣ (ਬੰਗਲੌਰ, ਕਰਨਾਟਕ), 23. ਸੁਮਿਤ ਪਰਮਾਰ (ਭਾਵਨਗਰ, ਗੁਜਰਾਤ), 24. ਯਤੇਸ਼ ਪਰਮਾਰ (ਭਾਵਨਗਰ, ਗੁਜਰਾਤ), 25. ਤਾਗੇਹਿਲਿੰਗ (ਅਰੁਣਾਚਲ ਪ੍ਰਦੇਸ਼ (ਹਵਾਈ ਸੈਨਾ ਕਰਮਚਾਰੀ) ਅਤੇ 26. ਸ਼ੈਲੇਸ਼ਭਾਈ ਐੱਚ. ਹਿਮਤਭਾਈ ਕਲਾਥੀਆ (ਸੂਰਤ, ਗੁਜਰਾਤ) ਵਜੋਂ ਹੋਈ ਹੈ।
ਪਹਿਲਗਾਮ ਹਮਲੇ ‘ਚ ਵੱਖ-ਵੱਖ ਰਾਜਾਂ ਦੇ ਸੈਲਾਨੀਆਂ ਸਮੇਤ 26 ਲੋਕਾਂ ਦੀ ਮੌਤ
