#AMERICA

ਪਲਾਸਟਿਕ ਪ੍ਰਦੂਸ਼ਣ ਨੂੰ ਲੈ ਕੇ ਨਿਊਯਾਰਕ ਰਾਜ ਵੱਲੋਂ ਪੈਪਸੀਕੋ ’ਤੇ ਮੁਕੱਦਮਾ ਦਰਜ

ਨਿਊਯਾਰਕ, 16 ਨਵੰਬਰ (ਪੰਜਾਬ ਮੇਲ)- ਨਿਊਯਾਰਕ ਰਾਜ ਵੱਲੋਂ ਬੀਤੇ ਦਿਨੀਂ ਪੈਪਸੀਕੋ ’ਤੇ ਮੁਕੱਦਮਾ ਦਰਜ ਕੀਤਾ ਗਿਆ। ਪੈਪਸੀਕੋ ’ਤੇ ਇਹ ਮੁਕੱਦਮਾ ਪੀਣ ਵਾਲੇ ਪਦਾਰਥਾਂ ਅਤੇ ਸਨੈਕ ਫੂਡ ਦੀ ਦਿੱਗਜ ’ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਆਪਣੀਆਂ ਸਿੰਗਲ-ਵਰਤੋਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਲਿਡਾਂ ਅਤੇ ਰੈਪਰਾਂ ਰਾਹੀਂ ਜਨਤਕ ਸਿਹਤ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲੱਗਣ ’ਤੇ ਦਰਜ ਹੋਇਆ ਹੈ।
ਸੂਤਰਾਂ ਅਨੁਸਾਰ ਅਪਸਟੇਟ ਏਰੀ ਕਾਊਂਟੀ ਵਿਚ ਰਾਜ ਅਦਾਲਤ ਵਿਚ ਦਰਜ ਕੀਤਾ ਗਿਆ ਮਾਮਲਾ ਕਿਸੇ ਅਮਰੀਕੀ ਰਾਜ ਦੁਆਰਾ ਪ੍ਰਮੁੱਖ ਪਲਾਸਟਿਕ ਉਤਪਾਦਕ ਨੂੰ ਘੇਰੇ ’ਚ ਲਿਆਉਣ ਵਾਲਾ ਪਹਿਲਾ ਮਾਮਲਾ ਹੈ। ਸਟੇਟ ਅਟਾਰਨੀ ਜਨਰਲ ਲੈਟੀਆ ਜੇਮਜ਼ ਨੇ ਪੈਪਸੀਕੋ ’ਤੇ ਦੋਸ਼ ਲਗਾਇਆ ਹੈ ਕਿ ਉਹ ਉੱਪਰੀ ਬਫੇਲੋ ਨਦੀ ਅਤੇ ਇਸਦੇ ਆਲੇ-ਦੁਆਲੇ ਪਾਏ ਜਾਣ ਵਾਲੇ ਪਲਾਸਟਿਕ ਦੇ ਕੂੜੇ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਪੈਦਾ ਕਰਕੇ ਜਨਤਕ ਪ੍ਰੇਸ਼ਾਨੀ ਵਿਚ ਯੋਗਦਾਨ ਪਾ ਰਿਹਾ ਹੈ। ਇਸ ਵਿਚ 17 ਫ਼ੀਸਦੀ ਤੋਂ ਵੱਧ ਕੂੜਾ ਸ਼ਾਮਲ ਹੈ, ਜਿਸਦੀ ਪਛਾਣ ਖ਼ਾਸ ਬ੍ਰਾਂਡਾਂ ਦੁਆਰਾ ਆਸਾਨੀ ਨਾਲ ਕੀਤੀ ਜਾ ਸਕਦੀ ਹੈ।¿;¿;
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਆਪਣੇ 100 ਤੋਂ ਵੱਧ ਬ੍ਰਾਂਡਾਂ ਵਿਚ ਪਲਾਸਟਿਕ ਦੇ ਸੰਭਾਵੀ ਸਿਹਤ ਅਤੇ ਵਾਤਾਵਰਣ ਦੇ ਖ਼ਤਰਿਆਂ ਬਾਰੇ ਖਪਤਕਾਰਾਂ ਨੂੰ ਚਿਤਾਵਨੀ ਦੇਣ ਵਿਚ ਅਸਫਲ ਰਹੀ ਹੈ। ਇਸ ਦੇ ਨਾਲ ਹੀ ਉਹ ਪਲਾਸਟਿਕ ਪ੍ਰਦੂਸ਼ਣ ਨਾਲ ਲੜਨ ਦੇ ਆਪਣੇ ਯਤਨਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਅਜਿਹਾ ਪ੍ਰਦੂਸ਼ਣ ਟੁੱਟਣ ਤੋਂ ਬਾਅਦ ਪੀਣ ਵਾਲੇ ਪਾਣੀ ਵਿਚ ਦਾਖਲ ਹੋ ਕੇ ਸਿਹਤ ਸਮੱਸਿਆਵਾਂ ਵਿਚ ਯੋਗਦਾਨ ਪਾ ਸਕਦਾ ਹੈ। ਦੂਜੇ ਪਾਸੇ ਪੈਪਸੀਕੋ ਨੇ ਅਜਿਹੀਆਂ ਟਿੱਪਣੀਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ।