#PUNJAB

ਪਨਾਮਾ ਦੇ ਜੰਗਲਾਂ ‘ਚ ਲਾਪਤਾ ਹੋਇਆ ਪਠਾਨਕੋਟ ਦਾ ਨੌਜਵਾਨ

ਪਠਾਨਕੋਟ, 16 ਜਨਵਰੀ (ਪੰਜਾਬ ਮੇਲ)- ‘ਡੌਂਕੀ’ ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਕਈ ਘਰ ਉਜੜ ਗਏ ਹਨ। ਹੁਣ ਇੱਕ ਹੋਰ ਨੌਜਵਾਨ ਦੇ ਡੌਂਕੀ ਰਾਹੀਂ ਅਮਰੀਕਾ ਜਾਂਦੇ ਹੋਏ ਰਸਤੇ ਵਿਚ ਲਾਪਤਾ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪਠਾਨਕੋਟ ਦਾ ਇਹ ਨੌਜਵਾਨ ਪਨਾਮਾ ਦੇ ਜੰਗਲਾਂ ਵਿਚ ਲਾਪਤਾ ਹੋਇਆ ਦੱਸਿਆ ਜਾ ਰਿਹਾ ਹੈ। ਲਾਪਤਾ ਹੋਣ ਦੀ ਖ਼ਬਰ ਨਾਲ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਗਏ ਹਨ ਅਤੇ ਚਿੰਤਾ ਪਾਈ ਜਾ ਰਹੀ ਹੈ। ਜਿਸ ਪਿੱਛੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਦੋ ਟ੍ਰੈਵਲ ਏਜੰਟਾਂ ਵਿਰੁੱਧ 420 ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨਾਲ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਸੌਦਾ 45 ਲੱਖ ਰੁਪਏ ਵਿਚ ਹੋਇਆ ਸੀ। ਟ੍ਰੈਵਲ ਏਜੰਟ ਨੂੰ ਉਨ੍ਹਾਂ ਨੇ 15 ਲੱਖ ਰੁਪਏ ਪਹਿਲਾਂ ਹੀ ਦੇ ਦਿੱਤੇ ਸਨ। ਉਪਰੰਤ ਟ੍ਰੈਵਲ ਏਜੰਟ ਨੇ ਵਿਦੇਸ਼ ਭੇਜਣ ਦੀ ਥਾਂ ਉਸ ਨੂੰ ਡੌਂਕੀ ਰਾਹੀਂ ਪਨਾਮਾ ਭੇਜ ਦਿੱਤਾ, ਜਿਥੇ ਉਹ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਖਰੀ ਵਾਰ ਨੌਜਵਾਨ ਦੀ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਦਸੰਬਰ ਵਿਚ ਹੋਈ ਸੀ।