#INDIA

ਪਤੰਜਲੀ ਵੱਲੋਂ ਲਾਇਸੈਂਸ ਮੁਅੱਤਲ ਵਾਲੇ 14 ਪਦਾਰਥਾਂ ਦੀ ਵਿਕਰੀ ਰੋਕੀ

ਪਤੰਜਲੀ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ; ਅਦਾਲਤ ਨੇ ਦੋ ਹਫਤਿਆਂ ਅੰਦਰ ਹਲਫਨਾਮਾ ਦਾਇਰ ਕਰਨ ਲਈ ਕਿਹਾ
ਨਵੀਂ ਦਿੱਲੀ, 9 ਜੁਲਾਈ (ਪੰਜਾਬ ਮੇਲ)- ਪਤੰਜਲੀ ਆਯੁਰਵੈਦ ਲਿਮਟਿਡ ਨੇ ਅੱਜ ਦੇਸ਼ ਦੀ ਸਰਵਉੱਚ ਅਦਾਲਤ ਨੂੰ ਦੱਸਿਆ ਕਿ ਉਸ ਨੇ ਉਤਰਾਖੰਡ ਸਟੇਟ ਲਾਇਸੈਂਸਿੰਗ ਅਥਾਰਟੀ ਵਲੋਂ ਅਪ੍ਰੈਲ ‘ਚ 14 ਪਦਾਰਥਾਂ ਦੇ ਲਾਇਸੈਂਸ ਮੁਅੱਤਲ ਕਰਨ ਤੋਂ ਬਾਅਦ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕ ਦਿੱਤੀ ਹੈ ਤੇ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕਣ ਲਈ ਪਤੰਜਲੀ ਫਰੈਂਚਾਇਜ਼ੀ ਦੀਆਂ 5606 ਦੁਕਾਨਾਂ ਤੋਂ ਵੀ ਇਨ੍ਹਾਂ ਪਦਾਰਥਾਂ ਨੂੰ ਹਟਾ ਲਿਆ ਹੈ। ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਨੂੰ ਵੀ ਇਨ੍ਹਾਂ 14 ਪਦਾਰਥਾਂ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਪਤੰਜਲੀ ਨੂੰ ਕਿਹਾ ਕਿ ਇਸ ਸਬੰਧ ‘ਚ ਹਲਫਨਾਮਾ ਦੋ ਹਫਤਿਆਂ ਵਿਚ ਦਾਇਰ ਕੀਤਾ ਜਾਵੇ।