#INDIA

ਪਟਨਾ ਰੇਲਵੇ ਸਟੇਸ਼ਨ ਨੇੜੇ ਹੋਟਲ ਨੂੰ ਅੱਗ ਲੱਗੀ, 6 ਮਰੇ

ਪਟਨਾ, 25 ਅਪ੍ਰੈਲ (ਪੰਜਾਬ ਮੇਲ)- ਬਿਹਾਰ ਦੀ ਰਾਜਧਾਨੀ ਪਟਨਾ ’ਚ ਰੇਲਵੇ ਸਟੇਸ਼ਨ ਨੇੜੇ ਹੋਟਲ ’ਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ, 2 ਦੀ ਹਾਲਤ ਗੰਭੀਰ ਹੈ ਤੇ 20 ਤੋਂ ਵੱਧ ਨੂੰ ਬਚਾਅ ਲਿਆ। ਫਾਇਰ ਬ੍ਰਿਗੇਡ ਨੇ ਹਾਈਡ੍ਰੌਲਿਕ ਲਿਫਟ ਰਾਹੀਂ ਹੋਟਲ ’ਚੋਂ 20-25 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਅੱਗ ‘ਤੇ ਕਾਬੂ ਪਾਉਣ ਲਈ ਕਈ ਫਾਇਰ ਇੰਜਣਾਂ ਨੂੰ ਤਾਇਨਾਤ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗਿਆ।