#INDIA

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ

ਨੈਨੀਤਾਲ (ਉੱਤਰਾਖੰਡ), 27 ਅਪ੍ਰੈਲ (ਪੰਜਾਬ ਮੇਲ)- ਨੈਨੀਤਾਲ ਦੇ ਆਲੇ ਦੁਆਲੇ ਦੇ ਪਹਾੜਾਂ ਵਿਚ ਜੰਗਲ ਨੂੰ ਭਿਆਨਕ ਅੱਗ ਲੱਗੀ ਹੋਈ ਹੈ। ਭਾਰਤੀ ਹਵਾਈ ਸੈਨਾ ਨੇ ਐੱਮ.ਆਈ.-17 ਹੈਲੀਕਾਪਟਰ ਖੇਤਰ ਵਿਚ ਤਾਇਨਾਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੈਨੀਤਾਲ ਵਿਚ ਨੇੜਲੇ ਭੀਮਤਾਲ ਝੀਲ ਤੋਂ ਪਾਣੀ ਚੁੱਕ ਰਹੇ ਹਨ ਅਤੇ ਇਸ ਨੂੰ ਅੱਗ ਵਾਲੇ ਖੇਤਰ ਵਿਚ ਛਿੜਕ ਕਰ ਰਹੇ ਹਨ, ਤਾਂ ਜੋ ਜੰਗਲ ਦੀ ਭਿਆਨਕ ਅੱਗ ਨੂੰ ਕਾਬੂ ਕੀਤਾ ਜਾ ਸਕੇ। ਨੈਨੀਤਾਲ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਰਾਹੁਲ ਆਨੰਦ ਨੇ ਹਵਾਈ ਨਿਰੀਖਣ ਤੋਂ ਬਾਅਦ ਦੱਸਿਆ ਕਿ ਐੱਮ.ਆਈ.-17 ਹੈਲੀਕਾਪਟਰ ਜੰਗਲ ਦੀ ਭਿਆਨਕ ਅੱਗ ‘ਤੇ ਪਾਣੀ ਸੁੱਟ ਰਹੇ ਹਨ। ਅੱਗ ਨੇ ਜੰਗਲ ਦੇ ਕਈ ਹੈਕਟੇਅਰ ਖੇਤਰ ਨੂੰ ਸਾੜ ਦਿੱਤਾ ਹੈ।