#INDIA

ਨਿੱਝਰ ਬਾਰੇ ਰਿਪੋਰਟਿੰਗ ਕਰਨ ਤੋਂ ਨਾਰਾਜ਼ ਭਾਰਤ ਸਰਕਾਰ ਵੱਲੋਂ ਆਸਟਰੇਲਿਆਈ ਪੱਤਰਕਾਰ ਦਾ VISA ਨਹੀਂ ਵਧਾਇਆ, ਛੱਡਣਾ ਪਿਆ ਦੇਸ਼

ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਆਸਟਰੇਲੀਅਨ ਪੱਤਰਕਾਰ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰਨ ਮਗਰੋਂ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਗਿਆ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ‘ਤੇ ਭਾਰਤ ਸਰਕਾਰ ਵੱਲੋਂ ਇਤਰਾਜ਼ ਕਰਨ ਬਾਅਦ ਲੋਕ ਸਭਾ ਚੋਣਾਂ ਵਾਲੇ ਦਿਨ 19 ਅਪ੍ਰੈਲ ਨੂੰ ਉਸ ਨੂੰ ਭਾਰਤ ਛੱਡਣਾ ਪਿਆ।