#AMERICA

ਨਿਊਯਾਰਕ ਸਿਟੀ ਦੇ ਮੇਅਰ ਵੱਲੋਂ ਪ੍ਰਵਾਸੀਆਂ ਨੂੰ ਰੱਖਣ ਦੀ ਬਣ ਰਹੀ ਹੈ ਯੋਜਨਾ

ਨਿਊਯਾਰਕ, 16 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ’ਤੇ ਦਾਖਲ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕ ਕੈਲੀਫੋਰਨੀਆ ਸਟੇਟ ਵਿਚ ਪਹੁੰਚਦੇ ਹਨ ਅਤੇ ਉਸ ਤੋਂ ਬਾਅਦ ਨਿਊਯਾਰਕ ਦਾ ਨੰਬਰ ਆਉਦਾ ਹੈ।
ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਨਿਊਯਾਰਕ ’ਚ 58 ਹਜ਼ਾਰ ਤੋਂ ਵੱਧ ਲੋਕ ਸ਼ਰਨ ਮੰਗਣ ਦੀ ਉਡੀਕ ਵਿਚ ਹਨ, ਜੋ ਕਿ ਇੱਕ ਬਹੁਤ ਵੱਡੀ ਸੰਖਿਆ ਹੈ। ਇਨ੍ਹਾਂ ਦੀ ਗਿਣਤੀ ਦਿਨੋਂ-ਦਿਨ ਹੋਰ ਵੀ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਦੀ ਸਾਂਭ-ਸੰਭਾਲ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਨੂੰ ਰੱਖਣ ਲਈ ਈਸਟ ਰਿਵਰ ਦੇ ਇੱਕ ਟਾਪੂ ਤੋਂ ਇਲਾਵਾ, ਮੈਨਹੱਟਨ, ਕੁਇਨਜ਼, ਬ੍ਰੌਂਕਸ, ਰੈਂਡਲਸ ਅਤੇ ਹੋਟਲ, ਮੋਟਲ ਆਦਿ ਥਾਵਾਂ ’ਤੇ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਭਾਰੀ ਗਿਣਤੀ ’ਚ ਆ ਰਹੇ ਸ਼ਰਨਾਰਥੀਆਂ ਬਾਰੇ ਚਿੰਤਾ ਪ੍ਰਗਟਾਈ ਸੀ ਅਤੇ ਇਸ ਬਾਰੇ ਫੈਡਰਲ ਤੋਂ ਮਦਦ ਵੀ ਮੰਗੀ ਸੀ।

Leave a comment