#AMERICA

ਨਿਊਯਾਰਕ ‘ਚ ਭਾਰਤੀ ਵਿਦਿਆਰਥੀ ਦੀ ਬਾਈਕ ਹਾਦਸੇ ‘ਚ ਮੌਤ

ਨਿਊਯਾਰਕ, 27 ਮਈ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ‘ਚ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਇਕ ਬਾਈਕ ਹਾਦਸੇ ਵਿਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧ ‘ਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਮ੍ਰਿਤਕ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜਿਸ ਦੀ ਪਛਾਣ ਬੇਲੇਮ ਅਚਯੁਥ ਦੇ ਵਜੋਂ ਹੋਈ ਹੈ, ਜੋ ਨਿਊਯਾਰਕ ਦੀ ਸਟੇਟ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਪੋਸਟ ਵਿਚ ਕਿਹਾ ਗਿਆ ਕਿ, ਭਾਰਤੀ ਵਿਦਿਆਰਥੀ, ਸ਼੍ਰੀ ਬੇਲੇਮ ਅਚਯੁਥ ਦੀ ਬੇਵਕਤੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਸਦੇ ਪਰਿਵਾਰ ਪ੍ਰਤੀ ”ਡੂੰਘੀ ਸੰਵੇਦਨਾ” ਜ਼ਾਹਰ ਕਰਦੇ ਹੋਏ ਕੌਂਸਲੇਟ ਨੇ ਕਿਹਾ ਕਿ ਉਹ ”ਦੁਖੀ ਪਰਿਵਾਰ ਅਤੇ ਸਥਾਨਕ ਏਜੰਸੀਆਂ ਦੇ ਸੰਪਰਕ ਦੇ ਵਿਚ ਹਨ। ਤਾਂ ਜੋ ਮ੍ਰਿਤਕ ਦੇ ਸਰੀਰ ਨੂੰ ਭਾਰਤ ਵਾਪਸ ਭੇਜਣ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।”