ਵਾਸ਼ਿੰਗਟਨ, 25 ਅਗਸਤ (ਪੰਜਾਬ ਮੇਲ)- ਵ੍ਹਾਈਟ ਹਾਊਸ ਉਸ ਬਿੱਲ ਦੇ ਸਮਰਥਨ ਵਿਚ ਹੈ, ਜਿਸਦੇ ਤਹਿਤ ਨਸ਼ੇ ‘ਚ ਡਰਾਈਵਿੰਗ ਕਰਨ (ਡੀ.ਯੂ.ਆਈ.) ਦੇ ਅਪਰਾਧ ‘ਚ ਫੜੇ ਗਏ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਦੇਸ਼ ਨਿਕਾਲਾ ਦੇਣ ਦੀ ਵਿਵਸਥਾ ਹੈ। ਇਹ ਬਿੱਲ ਜੁਲਾਈ ਦੇ ਅੰਤ ਵਿਚ ਸੈਨੇਟ ਵੱਲੋਂ ਪਾਸ ਕੀਤਾ ਗਿਆ ਸੀ। ਹੁਣ ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀ ਭਾਈਚਾਰਿਆਂ ਅਤੇ ਖਾਸ ਕਰ ਕੇ ਭਾਰਤੀ ਮੂਲ ਦੇ ਲੋਕਾਂ ਵਿਚ ਇਸ ਬਾਰੇ ਬਹੁਤ ਬੇਚੈਨੀ ਹੈ।
ਇਮੀਗ੍ਰੇਸ਼ਨ ਅਟਾਰਨੀ ਜੋਸਫ਼ ਤਸਾਂਗ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹੁਣ ਇਕ ਡੀ.ਯੂ.ਆਈ. ਗ੍ਰੀਨ ਕਾਰਡ ਹੋਲਡਰ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਭਾਵੇਂ ਉਸਨੇ 10 ਸਾਲ ਪਹਿਲਾਂ ਅਪਰਾਧ ਕੀਤਾ ਹੋਵੇ! ਜੇਕਰ ਇਹ ਕਾਨੂੰਨ ਬਣ ਜਾਂਦਾ ਹੈ, ਤਾਂ ਕੋਈ ਵੀ ਜੋ ਸੰਯੁਕਤ ਰਾਜ ਦਾ ਨਾਗਰਿਕ ਨਹੀਂ ਹੈ, ਭਾਵੇਂ ਉਨ੍ਹਾਂ ਕੋਲ ਗ੍ਰੀਨ ਕਾਰਡ ਹੋਵੇ, ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਹੋਵੇ, ਜਾਂ ਐੱਚ-1ਬੀ ਵਰਕ ਵੀਜ਼ਾ ਹੋਵੇ, ਜੇਕਰ ਉਨ੍ਹਾਂ ਕੋਲ ਡੀ.ਯੂ.ਆਈ. ਰਿਕਾਰਡ ਹੈ, ਤਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਵ੍ਹਾਈਟ ਹਾਊਸ ਨਾਲ ਜੁੜੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਅਧਿਕਾਰਤ ਤੌਰ ‘ਤੇ ਕਿਹਾ ਹੈ ਕਿ ਉਹ ਇਸ ਬਿੱਲ ਦਾ ਸਮਰਥਨ ਕਰਦਾ ਹੈ। ਇਹ ਬਿੱਲ ਐੱਚ.ਆਰ. 875 ਸਾਡੇ ਸਮਾਜ ਨੂੰ ਡੀ.ਯੂ. ਆਈਜ਼ ਐਕਟ ਤੋਂ ਬਚਾਉਂਦਾ ਹੈ। ਭਾਵ ਕਿ ਇਹ ਅਮਰੀਕੀਆਂ ਲਈ ਨਹੀਂ ਹੋਵੇਗਾ। ਹੁਣ ਇਸ ਬਿੱਲ ਨੂੰ ਸੈਨੇਟ ਦੀ ਨਿਆਂ ਕਮੇਟੀ ਅਤੇ ਇਮੀਗ੍ਰੇਸ਼ਨ ਮਾਹਿਰਾਂ ਨੂੰ ਸਮਰਥਨ ਲਈ ਭੇਜਿਆ ਜਾ ਰਿਹਾ ਹੈ।
ਨਸ਼ੇ ‘ਚ ਡਰਾਈਵਿੰਗ ਕਰਦਿਆਂ ਫੜੇ ਜਾਣ ‘ਤੇ ਗ੍ਰੀਨ ਕਾਰਡ ਹੋਲਡਰ ਵੀ ਹੋਣਗੇ ਡਿਪੋਰਟ!
