ਸੰਯੁਕਤ ਰਾਸ਼ਟਰ, 9 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ‘ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਟਾਰੇਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਨਸਲੀ ਆਧਾਰ ‘ਤੇ ਹੋ ਹਮਲੇ ਅਤੇ ਹਿੰਸਾ ਭੜਕਾਉਣ ਦੇ ਖ਼ਿਲਾਫ਼ ਹਨ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਸੀਂ ਇਹ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਬੀਤੇ ਹਫ਼ਤੇ ਵਿਚ ਬੰਗਲਾਦੇਸ਼ ਵਿਚ ਜੋ ਹਿੰਸਾ ਹੋ ਰਹੀ ਹੈ, ਉਸ ‘ਤੇ ਕੰਟਰੋਲ ਕੀਤਾ ਜਾਵੇ, ਨਿਸ਼ਚਿਤ ਰੂਪ ਵਿਚ ਅਸੀਂ ਇਸਦੇ ਖ਼ਿਲਾਫ਼ ਹਾਂ।
ਨਸਲੀ ਹਮਲਿਆਂ ਅਤੇ ਹਿੰਸਾਂ ਦੇ ਖ਼ਿਲਾਫ਼ ਹਾਂ: ਸਯੁਕਤ ਰਾਸ਼ਟਰ
