#INDIA

ਨਵੀਂ ਦਿੱਲੀ: ਮੌਸਮ ਦੀ ਖ਼ਰਾਬੀ ਕਾਰਨ 16 ਰੇਲ ਗੱਡੀਆਂ ਪਛੜੀਆਂ

ਨਵੀਂ ਦਿੱਲੀ, 9 ਜਨਵਰੀ (ਪੰਜਾਬ ਮੇਲ)- ਰਾਸ਼ਟਰੀ ਰਾਜਧਾਨੀ ਵਿਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹਲਕੀ ਧੁੰਦ ਦੇਖਣ ਨੂੰ ਮਿਲੀ। ਮੌਸਮ ਦੀ ਖ਼ਰਾਬੀ ਕਾਰਨ ਅੱਜ ਦਿੱਲੀ ਆਉਣ ਵਾਲੀਆਂ ਜਾਂ ਇਥੋਂ ਲੰਘਣ ਵਾਲੀਆਂ 16 ਰੇਲ ਗੱਡੀਆਂ ਦੇਰ ਨਾਲ ਚੱਲ ਰਹੀਆਂ ਹਨ।