#INDIA

ਨਵੀਂ ਦਿੱਲੀ ਦੀ ਹਵਾ ਹੋਰ ਪ੍ਰਦੂਸ਼ਿਤ ਹੋਈ

ਨਵੀਂ ਦਿੱਲੀ, 21 ਨਵੰਬਰ (ਪੰਜਾਬ ਮੇਲ)- ਦਿੱਲੀ ਅਤੇ ਇਸ ਦੇ ਉਪਨਗਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਰਾਤੋ-ਰਾਤ ਵੱਧ ਗਿਆ ਅਤੇ ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਅੱਜ ਸਵੇਰੇ 9 ਵਜੇ 365 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਦਿੱਲੀ ਦਾ ਏਕਿਊਆਈ ਸੋਮਵਾਰ ਸ਼ਾਮ 4 ਵਜੇ ਵੱਧ ਕੇ 348 ਹੋ ਗਿਆ ਸੀ, ਜਦੋਂ ਕਿ ਐਤਵਾਰ ਨੂੰ ਇਹ 301 ਸੀ।