#PUNJAB

ਨਗਰ ਨਿਗਮ ਸਫਾਈ ਮਜ਼ਦੂਰ ਯੂਨੀਅਨ ਦੇ ਦਫ਼ਤਰ ਵਿੱਖੇ ਮਨਾਇਆ ਗਿਆ ਬਾਬਾ ਸਾਹੇਬ ਦਾ ਮਹਾਪਰਿਨਿਰਵਾਣ ਦਿਵਸ

-ਬਾਬਾ ਸਾਹਿਬ ਨੇ ਛੂਆ-ਛੂਤ ਅਤੇ ਸਮਾਜਿਕ ਵਿਤਕਰੇ ਨੂੰ ਖਤਮ ਕਰਨ ‘ਤੇ ਦਲਿਤ ਸਮਾਜ ਨੂੰ ਉੱਚਾ ਚੁੱਕਣ ਦਾ ਕੀਤਾ ਫੈਸਲਾ–ਲਵਲੀ ਪਾਲ ਦਿਸਾਵਰ

ਲੁਧਿਆਣਾ, 7 ਦਸੰਬਰ (ਪੰਜਾਬ ਮੇਲ)- 3ਹਰ ਸਾਲ 6 ਦਸੰਬਰ ਨੂੰ ਮਨਾਇਆ ਜਾਂਦਾ ਮਹਾਪਰਿਨਿਰਵਾਣ ਦਿਵਸ ਉੱਘੀ ਸ਼ਖ਼ਸੀਅਤ ਡਾ: ਭੀਮ ਰਾਓ ਅੰਬੇਡਕਰ ਦੀ ਬਰਸੀ ਦਾ ਪ੍ਰਤੀਕ । ਭਾਰਤੀ ਸੰਵਿਧਾਨ ਦੇ ਨਿਰਮਾਤਾ, ਦਲਿਤਾਂ ਦੇ ਮਸੀਹਾ ਅਤੇ ਯੁੱਗ ਪੁਰੁਸ਼ ਬਾਬਾ ਸਾਹੇਬ ਡਾ: ਭੀਮ ਰਾਓ ਅੰਬੇਡਕਰ ਜੀ ਦੇ “ਮਹਾਂਪੁਰਨਿਰਵਾਣ ਦਿਵਸ” ‘ਤੇ ਸਥਾਨਕ ਨਗਰ ਨਿਗਮ ਜ਼ੋਨ ਏ ਦਫ਼ਤਰ ਨੇੜੇ ਸਥਿਤ ਸਫ਼ਾਈ ਮਜ਼ਦੂਰ ਯੂਨੀਅਨ ਦੇ ਦਫਤਰ ਵਿੱਖੇ  ਪ੍ਰਧਾਨ ਲਵਲੀ ਪਾਲ ਦਿਸਾਵਰ ਦੀ ਅਗਵਾਈ ‘ਚ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਬਾਬਾ ਸਾਹਿਬ ਨੂੰ ਉਨ੍ਹਾਂ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਟ ਕਰਕੇ ਯਾਦ ਕੀਤਾ ਗਿਆ ।  ਬਾਬਾ ਸਾਹਿਬ ਦੇ ਚਰਿੱਤਰ ‘ਤੇ ਚਾਨਣਾ ਪਾਉਂਦਿਆਂ ਸ਼੍ਰੀ ਦਿਸਾਵਰ ਨੇ ਕਿਹਾ ਕਿ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਦੇ ਇੱਕ ਪਿੰਡ ਵਿੱਚ ਹੋਇਆ ਸੀ । ਉਨ੍ਹਾਂ ਦਾ ਬਚਪਨ ਆਰਥਿਕ ਅਤੇ ਸਮਾਜਿਕ ਵਿਤਕਰੇ ਵਿੱਚ ਬੀਤਿਆ । ਜਦੋਂ ਉਹ ਸਕੂਲ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਨੂੰ ਛੂਆ-ਛੂਤ ਅਤੇ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਪਰ ਮਾੜੇ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਵੀ ਬਾਬਾ ਸਾਹਿਬ ਨੇ ਆਪਣੀ ਸਿੱਖਿਆ ਪੂਰੀ ਕੀਤੀ ਅਤੇ ਯੋਗਤਾ ‘ਤੇ ਮਿਹਨਤ ਦੇ ਬਲਬੂਤੇ ‘ਤੇ 32 ਡਿਗਰੀਆਂ ਹਾਸਲ ਕੀਤੀਆਂ । ਬਾਬਾ ਸਾਹਿਬ ਨੇ ਛੂਆ-ਛੂਤ ਅਤੇ ਸਮਾਜਿਕ ਵਿਤਕਰੇ ਨੂੰ ਖਤਮ ਕਰਨ ਅਤੇ ਦਲਿਤ ਭਾਈਚਾਰੇ ਨੂੰ ਉੱਚਾ ਚੁੱਕਣ ਦਾ ਫੈਸਲਾ ਕੀਤਾ ਅਤੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ।  ਬਾਅਦ ਵਿੱਚ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਪ੍ਰਧਾਨ ਬਣੇ । ਅੱਜ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਹਰ ਨੌਜਵਾਨ ਲਈ ਮਿਸਾਲ ਬਣ ਚੁੱਕੇ ਹਨ । ਉਨ੍ਹਾਂ ਦੀ ਬਰਸੀ ”ਮਹਾਪਰਿਨਿਰਵਾਨ ਦਿਵਸ” ਮੌਕੇ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ, ਨਸ਼ਿਆਂ ਅਤੇ ਭੈੜੀਆਂ ਆਦਤਾਂ ਨੂੰ ਤਿਆਗਣ, ਉੱਚ ਸਿੱਖਿਆ ਹਾਸਲ ਕਰਕੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਸਹੁੰ ਚੁੱਕਣੀ ਚਾਹੀਦੀ ਹੈ, ਜੋ ਕਿ ਸੱਚੀ ਸ਼ਰਧਾਂਜਲੀ ਹੋਵੇਗੀ । ਇਸ ਮੌਕੇ ਖੇਲਰ ਚੰਦ ਗੁਪਤਾ, ਗੁਰਪਾਲ ਸਿੰਘ ਸਿੱਧੂ, ਬੰਤ ਸਿੰਘ ਬੱਲ, ਜਥੇਦਾਰ ਗਮਦੂਰ ਸਿੰਘ, ਸੁਭਾਸ਼ ਚੰਦ ਦਿਸਾਵਰ, ਪ੍ਰੀਤਮ ਕੁਮਾਰ, ਕਰਮਚੰਦ ਗਾਗਟ, ਵਰਿੰਦਰ ਕੁਮਾਰ, ਵੇਦ ਪਾਲ ਬੇਦੀ, ਦਇਆ ਰਾਮ, ਰਾਮ ਸੁਖਪਾਲ, ਅਜੇ ਭਗਤ, ਵਿਸ਼ਾਲ ਕੁਮਾਰ, ਰਾਜੇਸ਼ ਗੌਤਮ,ਸੁਨੀਲ ਕੁਮਾਰ, ਸੰਜੂ ਅਤੇ ਜੌਨੀ ਆਦਿ ਹਾਜ਼ਰ ਸਨ।