#INDIA

ਧੋਖਾਧੜੀ ਮਾਮਲੇ ‘ਚ ਕੇਰਲ ਪੁਲਿਸ ਵੱਲੋਂ ਸਾਬਕਾ ਕ੍ਰਿਕਟਰ ਸ੍ਰੀਸੰਤ ਖ਼ਿਲਾਫ਼ ਕੇਸ ਦਰਜ

ਕੰਨੂਰ (ਕੇਰਲ), 23 ਨਵੰਬਰ (ਪੰਜਾਬ ਮੇਲ)- ਪੁਲਿਸ ਨੇ ਇਸ ਉੱਤਰੀ ਕੇਰਲ ਜ਼ਿਲ੍ਹੇ ਵਿਚ ਧੋਖਾਧੜੀ ਦੇ ਮਾਮਲੇ ‘ਚ ਸਾਬਕਾ ਕ੍ਰਿਕਟਰ ਐੱਸ. ਸ੍ਰੀਸੰਤ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਰਾਜੀਵ ਕੁਮਾਰ ਅਤੇ ਵੈਂਕਟੇਸ਼ ਕਿਨੀ ਨੇ ਕਰਨਾਟਕ ਦੇ ਕੋਲੂਰ ਵਿਖੇ ਸ੍ਰੀਸੰਤ ਦੀ ਭਾਈਵਾਲੀ ਵਾਲੀ ਸਪੋਰਟਸ ਅਕੈਡਮੀ ਬਣਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਤਰੀਕਾਂ ‘ਤੇ 18.70 ਲੱਖ ਰੁਪਏ ਲੈ ਲਏ। ਆਪਣੀ ਸ਼ਿਕਾਇਤ ਵਿਚ ਸਰੇਸ਼ ਗੋਪਾਲਨ ਨੇ ਕਿਹਾ ਕਿ ਉਸ ਨੇ ਅਕੈਡਮੀ ਵਿਚ ਹਿੱਸੇਦਾਰ ਬਣਨ ਦਾ ਮੌਕਾ ਮਿਲਣ ਦੇ ਮੱਦੇਨਜ਼ਰ ਪੈਸੇ ਦਾ ਨਿਵੇਸ਼ ਕੀਤਾ। ਸ੍ਰੀਸੰਤ ਅਤੇ ਦੋ ਹੋਰਾਂ ‘ਤੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀਸੰਤ ਨੂੰ ਮਾਮਲੇ ਵਿਚ ਤੀਜੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।