#OTHERS

ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਵਾਪਸੀ ਮੌਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ

ਲਾਹੌਰ, 2 ਜੁਲਾਈ (ਪੰਜਾਬ ਮੇਲ)- ਸਿੱਖ ਜਥੇ ਨਾਲ ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਗਏ ਅੰਮ੍ਰਿਤਸਰ ਵਾਸੀ ਦੇਵ ਸਿੰਘ ਸਿੱਧੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਬਰਸੀ ਮੌਕੇ ਸਮਾਗਮ ਵਿਚ 455 ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਤੋਂ ਪਕਿਸਤਾਨ ਗਿਆ ਸੀ। ਵਾਹਗਾ-ਅਟਾਰੀ ਸਰਹੱਦ ‘ਤੇ ਪਰਤਣ ਮੌਕੇ 64 ਸਾਲਾਂ ਸਿੱਧੂ ਨੂੰ ਭਾਰਤੀ ਇੰਮੀਗ੍ਰੇਸ਼ਨ ਹਾਲ ਵਿਚ ਦਿਲ ਦਾ ਦੌਰਾ ਪਿਆ ਅਤੇ ਮੁੱਢਲੀ ਡਾਕਟਰੀ ਸਹੂਲਤਾਂ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਗਈ।