ਮਨੀਲਾ, 2 ਦਸੰਬਰ (ਪੰਜਾਬ ਮੇਲ)- ਦੱਖਣੀ ਫਿਲਪੀਨਜ਼ ਦੇ ਮਿੰਡਾਨਾਓ ਟਾਪੂ ‘ਤੇ ਅੱਜ ਸ਼ਾਮ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.3 ਦਰਜ ਕੀਤੀ ਗਈ ਹੈ। ਇਸੇ ਦੌਰਾਨ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਸੁਨਾਮੀ ਦੀਆਂ ਸਮੁੰਦਰੀ ਲਹਿਰਾਂ ਦੱਖਣੀ ਫਿਲਪੀਨਜ਼ ਤੋਂ ਇਲਾਵਾ ਇੰਡੋਨੇਸ਼ੀਆ ਤੇ ਮਲੇਸ਼ੀਆ ਵਿਚ ਵੀ ਤਬਾਹੀ ਮਚਾ ਸਕਦੀਆਂ ਹਨ।