#OTHERS

ਦੱਖਣੀ ਗਾਜ਼ਾ ‘ਚ ਸਕੂਲ ‘ਤੇ ਇਜ਼ਰਾਇਲੀ ਹਮਲੇ ਕਾਰਨ ਅਲ ਜਜ਼ੀਰਾ ਦੇ Camera Man ਦੀ ਮੌਤ ਤੇ ਪੱਤਰਕਾਰ ਜ਼ਖ਼ਮੀ

-ਹੁਣ ਤੱਕ 64 ਪੱਤਰਕਾਰ ਮਰੇ
ਕਾਹਿਰਾ, 16 ਦਸੰਬਰ (ਪੰਜਾਬ ਮੇਲ)- ਦੱਖਣੀ ਗਾਜ਼ਾ ਵਿਚ ਸਕੂਲ ‘ਤੇ ਇਜ਼ਰਾਇਲੀ ਹਮਲੇ ਵਿਚ ਟੀਵੀ ਨੈੱਟਵਰਕ ‘ਅਲ ਜਜ਼ੀਰਾ’ ਦਾ ਫਲਸਤੀਨੀ ਕੈਮਰਾਮੈਨ ਮਾਰਿਆ ਗਿਆ ਅਤੇ ਗਾਜ਼ਾ ਵਿਚ ਕੰਮ ਕਰ ਰਿਹਾ ਉਸ ਦਾ ਮੁੱਖ ਪੱਤਰਕਾਰ ਜ਼ਖਮੀ ਹੋ ਗਿਆ। ਟੀ.ਵੀ. ਨੈੱਟਵਰਕ ਨੇ ਇਹ ਜਾਣਕਾਰੀ ਦਿੱਤੀ ਹੈ। ਨੈੱਟਵਰਕ ਨੇ ਦੱਸਿਆ ਕਿ ਕੈਮਰਾਮੈਨ ਸਮੀਰ ਅਬੂ ਦੱਕਾ ਅਤੇ ਪੱਤਰਕਾਰ ਵਾਇਲ ਦਹਦੌਹ ਹਮਲੇ ਤੋਂ ਬਾਅਦ ਦੱਖਣੀ ਸ਼ਹਿਰ ਖਾਨ ਯੂਨਿਸ ਦੇ ਸਕੂਲ ਗਏ ਸਨ ਅਤੇ ਜਦੋਂ ਉਹ ਸਕੂਲ ਪਹੁੰਚੇ ਤਾਂ ਉੱਥੇ ਇਜ਼ਰਾਇਲੀ ਡਰੋਨ ਨੇ ਇੱਕ ਹੋਰ ਹਮਲਾ ਕੀਤਾ ਗਿਆ, ਜਿਸ ਨਾਲ ਅਬੂ ਦੱਕਾ ਅਤੇ ਦਹਦੌਹ ਗੰਭੀਰ ਜ਼ਖਮੀ ਹੋ ਗਏ। ਦਹਦੌਹ ਨੇ ਦੱਸਿਆ ਕਿ ਹਮਲੇ ਬਾਅਦ ਉਹ ਖੂਨ ਨਾਲ ਲਿਬੜਿਆ ਜਿਵੇਂ-ਤਿਵੇਂ ਕਰਕੇ ਮਲਬੇ ਵਿਚੋਂ ਬਾਹਰ ਆ ਗਿਆ ਪਰ ਦੱਕਾ ਉਥੇ ਦਬਿਆ ਰਹਿ ਗਿਆ। ਕਿਸੇ ਨੇ ਮਦਦ ਨਹੀਂ ਕੀਤੀ ਤੇ ਉਹ ਮਾਰਿਆ ਗਿਆ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਦੇ ਅਨੁਸਾਰ 7 ਅਕਤੂਬਰ ਤੋਂ ਹਮਾਸ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ 64 ਪੱਤਰਕਾਰ ਮਾਰੇ ਗਏ ਹਨ, ਜਿਨ੍ਹਾਂ ਵਿਚ 57 ਫਲਸਤੀਨੀ, ਚਾਰ ਇਜ਼ਰਾਇਲੀ ਅਤੇ ਤਿੰਨ ਲਿਬਨਾਨੀ ਪੱਤਰਕਾਰ ਸ਼ਾਮਲ ਹਨ।