#CANADA

ਦੋ ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਲੜਕੀ ਦੀ ਸੜਕ ਹਾਦਸੇ ‘ਚ ਮੌਤ

ਸਰੀ, 18 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਸਾਊਥ ਸਰੀ ਵਿਚ ਹਾਈਵੇਅ 99 ਉਪਰ ਇਕ ਸੜਕ ਹਾਦਸੇ ਦੌਰਾਨ ਮਾਰੀ ਜਾਣ ਵਾਲੀ ਕੁੜੀ ਦੀ ਪਛਾਣ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥਣ ਸਾਨੀਆ ਵਜੋਂ ਹੋਈ ਹੈ। ਉਹ ਅਜੇ ਦੋ ਦਿਨ ਪਹਿਲਾਂ ਹੀ ਚੰਗੇਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪਹੁੰਚੀ ਸੀ ਕਿ ਇਕ ਦੁਖਦਾਈ ਹਾਦਸੇ ਦਾ ਸ਼ਿਕਾਰ ਹੋ ਗਈ।
ਸਾਨੀਆ ਦੀ ਮ੍ਰਿਤਕ ਦੇਹ ਨੂੰ ਪੰਜਾਬ (ਇੰਡੀਆ) ਭੇਜਣ ਲਈ ‘ਗੋ ਫੰਡ ਮੀ’ ਪੇਜ ਸ਼ੁਰੂ ਕੀਤਾ ਗਿਆ ਹੈ। ਬੀ ਕੌਰ ਮੀਡੀਆ ਦੀ ਹੋਸਟ ਬਲਜਿੰਦਰ ਕੌਰ ਵਲੋਂ ਜਾਰੀ ਕੀਤੇ ‘ਗੋ ਫੰਡ ਮੀ’ ਅਕਾਉਂਟ ਲਈ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਹਾਦਸਾ 11 ਜੁਲਾਈ ਦੀ ਸਵੇਰ ਨੂੰ ਡੇਢ-ਦੋ ਵਜੇ ਦੇ ਕਰੀਬ ਹਾਈਵੇ ਉਪਰ ਵਾਪਰਿਆ ਸੀ। ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਬੁਰੀ ਤਰ੍ਹਾਂ ਨੁਕਸਾਨੀ ਕਾਰ ਵਿਚੋਂ ਇਕ 20 ਸਾਲਾ ਮੁਟਿਆਰ ਨੂੰ ਕੱਢਿਆ ਗਿਆ, ਜਿਸਦੀ ਕਿ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਹਾਦਸੇ ਦੌਰਾਨ ਕਾਰ ਚਲਾ ਰਿਹਾ ਇਕ 23 ਸਾਲਾ ਨੌਜਵਾਨ ਤੇ ਇਕ ਹੋਰ 22 ਸਾਲਾ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।