#EUROPE #OTHERS

ਦੇਸ਼ ‘ਚ ਕੋਈ ਨਵੀਂ ਬਿਮਾਰੀ ਸਾਹਮਣੇ ਨਹੀਂ ਆਈ: China ਨੇ W.H.O. ਨੂੰ ਕਿਹਾ

ਜਨੇਵਾ, 24 ਨਵੰਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਵੱਲੋਂ ਚੀਨ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਨਿਮੋਨੀਆ ਦੇ ਮਾਮਲਿਆਂ ਵਿਚ ਸੰਭਾਵਿਤ ਚਿੰਤਾਜਨਕ ਵਾਧੇ ਬਾਰੇ ਜਾਣਕਾਰੀ ਦੇਣ ਦੀ ਅਧਿਕਾਰਤ ਬੇਨਤੀ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਥੇ ਕੋਈ ‘ਅਸਾਧਾਰਨ ਸਥਿਤੀ ਨਹੀਂ ਹੈ। ਉਨ੍ਹਾਂ ਦੇ ਦੇਸ਼ ਵਿਚ ਕੋਈ ਨਵੀਂ ਬਿਮਾਰੀ ਨਹੀਂ ਆਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਉੱਤਰੀ ਚੀਨ ਵਿਚ ਬੱਚਿਆਂ ਵਿਚ ਹੋਣ ਵਾਲੇ ਨਿਮੋਨੀਆ ਦੇ ਅਜੀਬ ਰੂਪ ਬਾਰੇ ਕੌਮਾਂਤਰੀ ਛੂਤ ਰੋਗ ਨਿਗਰਾਨੀ ਸੇਵਾ ਦੀਆਂ ਰਿਪੋਰਟਾਂ ਤੇ ਮੀਡੀਆ ਦਾ ਹਵਾਲਾ ਦਿੱਤਾ ਅਤੇ ਚੀਨ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਇਸ ਸਬੰਧ ਵਿਚ ਹੋਰ ਜਾਣਕਾਰੀ ਦੇਣ ਦੀ ਅਪੀਲ ਕੀਤੀ। ਵਿਗਿਆਨੀ ਕਹਿੰਦੇ ਹਨ ਕਿ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੀ ਲੋੜ ਹੈ ਪਰ ਉਹ ਪੱਕਾ ਨਹੀਂ ਕਹਿ ਸਕਦੇ ਕਿ ਕੀ ਚੀਨ ਵਿਚ ਸਾਹ ਦੀਆਂ ਬਿਮਾਰੀਆਂ ਵਿਚ ਹਾਲ ਹੀ ਵਿਚ ਵਾਧਾ ਨਵੀਂ ਕੌਮਾਂਤਰੀ ਲਾਗ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ।