#SPORTS

ਦੂਜਾ ਟੈਸਟ: ਸ਼ੁਭਮਨ ਗਿੱਲ ਨੇ ਜੜਿਆ ਸੈਂਕੜਾ

ਵਿਸ਼ਾਖਾਪਟਨਮ, 4 ਫ਼ਰਵਰੀ (ਪੰਜਾਬ ਮੇਲ)- ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਸ਼ੁਭਮਨ ਗਿੱਲ (ਨਾਬਾਦ 102) ਨੇ ਸੈਂਕੜਾ ਜੜਿਆ। ਗਿੱਲ ਨੂੰ ਦੂਜੇ ਸਿਰੇ ’ਤੇ ਅਕਸ਼ਰ ਪਟੇਲ (ਨਾਬਾਦ 34) ਦਾ ਚੰਗਾ ਸਾਥ ਮਿਲਿਆ। ਪਹਿਲੀ ਪਾਰੀ ਵਿੱਚ ਮਿਲੀ 143 ਦੌੜਾਂ ਦੀ ਬੜਤ ਦੇ ਅਧਾਰ ’ਤੇ ਭਾਰਤ ਦੀ ਕੁੱਲ ਲੀਡ 348 ਦੌੜਾਂ ਹੋ ਗਈ ਹੈ। ਇੰਗਲੈਂਡ ਵੱਲੋਂ ਜੇਮਸ ਐਂਡਰਸਨ ਨੇ ਦੋ ਵਿਕਟ ਲਏ। ਭਾਰਤ ਨੇ ਪਹਿਲੀ ਪਾਰੀ ਵਿਚ 396 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 253 ਦੌੜਾਂ ’ਤੇ ਸੀਮਟ ਗਈ ਸੀ।