#INDIA

ਦਿੱਲੀ High Court ਵੱਲੋਂ ਉਮਰ ਅਬਦੁੱਲਾ ਦੀ ਤਲਾਕ ਲੈਣ ਦੀ ਅਰਜ਼ੀ ਖਾਰਜ

ਨਵੀਂ ਦਿੱਲੀ, 12 ਦਸੰਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਤਲਾਕ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਅਪੀਲ ਸੁਣਨਯੋਗ ਨਹੀਂ ਹੈ। ਜਸਟਿਸ ਸੰਜੀਵ ਸਚਦੇਵਾ ਅਤੇ ਜਸਟਿਸ ਵਿਕਾਸ ਮਹਾਜਨ ਦੇ ਬੈਂਚ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ਨੇ ਅਬਦੁੱਲਾ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਹੇਠਲੀ ਅਦਾਲਤ ਦੇ 2016 ਦੇ ਫੈਸਲੇ ਵਿਰੁੱਧ ਦਾਇਰ ਕੀਤੀ ਗਈ ਅਪੀਲ ਵਿਚ ਕੋਈ ਦਮ ਨਹੀਂ ਹੈ। ਅਬਦੁੱਲਾ ਨੇ ਆਪਣੀ ਵੱਖ ਹੋ ਚੁੱਕੀ ਪਤਨੀ ਪਾਇਲ ਅਬਦੁੱਲਾ ਤੋਂ ਇਸ ਆਧਾਰ ‘ਤੇ ਤਲਾਕ ਮੰਗਿਆ ਹੈ ਕਿ ਪਾਇਲ ਨੇ ਉਨ੍ਹਾਂ ‘ਤੇ ‘ਜ਼ੁਲਮ’ ਢਾਹ ਰਹੀ ਹੈ।