#INDIA

ਦਿੱਲੀ ਦੀ ਹਵਾ ਮੁੜ ਗੰਭੀਰ ਸ਼੍ਰੇਣੀ ’ਚ ਪੁੱਜੀ

ਨਵੀਂ ਦਿੱਲੀ, 24 ਨਵੰਬਰ (ਪੰਜਾਬ ਮੇਲ)- ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਮੁੜ ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਈ। ਐਤਵਾਰ ਨੂੰ ਮਾਮੂਲੀ ਸੁਧਾਰ ਤੋਂ ਬਾਅਦ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਦੇ ਪੱਧਰ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਅੱਜ ਸਵੇਰੇ 8 ਵਜੇ ਏਕਿਊਆਈ 401 ਦਰਜ ਕੀਤਾ ਗਿਆ। 24 ਘੰਟੇ ਦੀ ਔਸਤ ਏਕਿਊਆਈ ਹਰ ਰੋਜ਼ ਸ਼ਾਮ 4 ਵਜੇ ਦਰਜ ਕੀਤੀ ਜਾਂਦੀ ਹੈ। ਇਹ ਵੀਰਵਾਰ ਨੂੰ 390, ਬੁੱਧਵਾਰ ਨੂੰ 394, ਮੰਗਲਵਾਰ ਨੂੰ 365, ਸੋਮਵਾਰ ਨੂੰ 348 ਅਤੇ ਐਤਵਾਰ ਨੂੰ 301 ਸੀ। ਦਿੱਲੀ ਸਰਕਾਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਕਾਨਪੁਰ ਦੇ ਸਾਂਝੇ ਪ੍ਰਾਜੈਕਟ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਵੱਲੋਂ ਫੈਲਾਏ ਪ੍ਰਦੂਸ਼ਣ ਦਾ ਹਿੱਸਾ 38 ਪ੍ਰਤੀਸ਼ਤ ਰਿਹਾ।