#PUNJAB

ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ‘ਤੇ ਹੀ ਲੜਿਆ ਜਾਵੇਗਾ ਕਿਸਾਨ ਸੰਘਰਸ਼

ਰੋਕਾਂ ਹਟਾਉਣ ਬਾਅਦ ਹੀ ਦਿੱਲੀ ਕੂਚ ਕਰਾਂਗੇ: ਪੰਧੇਰ
ਸ਼ੰਭੂ (ਪਟਿਆਲਾ), 8 ਮਾਰਚ (ਪੰਜਾਬ ਮੇਲ)- ਕਿਸਾਨ ਆਗੂ ਸਰਵਣ ਸਿੰਘ ਪੱਧਰ ਨੇ ਅੱਜ ਇਥੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ‘ਤੇ ਹੀ ਲੜਿਆ ਜਾਵੇਗਾ। ਕਿਸਾਨ ਟਕਰਾਅ ‘ਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਕਾਂ ਹਟਾਉਣ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ। ਇਸ ਨੂੰ ਭਾਵੇਂ ਸਾਲ-ਦੋ ਸਾਲ ਲੱਗ ਜਾਣ। ਸੰਘਰਸ਼ ਸ਼ੰਭੂ ਅਤੇ ਢਾਬੀ ਗੁੱਜਰਾਂ ਦੇ ਬਾਰਡਰਾਂ ‘ਤੇ ਬਹਿ ਕੇ ਲੜਿਆ ਜਾਵੇਗਾ। ਇਸ ਅੰਦੋਲਨ ‘ਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾਵੇਗਾ ਤੇ ਇਸ ਦੀ ਸ਼ੁਰੂਆਤ 10 ਮਾਰਚ ਨੂੰ ਰੇਲ ਰੋਕੋ ਅੰਦੋਲਨ ਤੋਂ ਕੀਤੀ ਜਾਵੇਗੀ।