#PUNJAB

ਦਾਖਾ ਦੇ ਵੋਟਰ ਮਾਣ ਰਹੇ ਆਨੰਦ, ਪੋਲਿੰਗ ਬੂਥ ‘ਤੇ ਵਿਆਹ ਵਰਗਾ ਮਾਹੌਲ

ਮੁੱਲਾਂਪੁਰ ਦਾਖਾ , 1 ਜੂਨ  (ਪੰਜਾਬ ਮੇਲ)- ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਲੋਕ ਸਭਾ ਚੋਣਾਂ ਲਈ ਮਾਡਲ ਬੂਥ, ਪਿੰਕ ਬੂਥ ਅਤੇ ਬਜ਼ੁਰਗਾਂ ਲਈ ਪੀ.ਡਬਲਯੂ.ਡੀ. ਬਜ਼ੁਰਗਾਂ ਵਾਸਤੇ ਬਣਾਇਆ ਹੋਇਆ ਹੈ । ਵਿਆਹ ਵਾਂਗ ਟੈਂਟ ਲਗਾ ਕੇ ਸਵਾਗਤੀ ਗੇਟ ਸਜਾਏ ਹੋਏ ਹਨ। ਉੱਥੇ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਵਿਰਾਸਤ ਨੂੰ ਉਜਾਗਰ ਕਰਦਿਆਂ ਆਟਾ ਚੱਕੀ, ਕਲਚਰ ਪਾਰਕ ਦੀ ਨੁਮਾਇਸ਼ ਪ੍ਰਿੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਲਗਾਈ ਗਈ ਹੈ। ਸਾਰੇ ਬੂਥਾਂ ਅੰਦਰ ਅਤੇ ਬਾਹਰ ਕਾਰਪੇਟ ਵਿਛਾਏ ਹੋਏ ਹਨ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੇ ਬੀ.ਐੱਲ.ਓ. ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਸਵਰਨ ਸਿੰਘ ਵੱਲੋਂ ਜਿੱਥੇ ਵੋਟਰਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉੱਥੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਹੋਈ ਹੈ।