ਬੈਂਕਾਕ, 16 ਅਗਸਤ (ਪੰਜਾਬ ਮੇਲ)- ਥਾਈਲੈਂਡ ਦੀ ਸੰਸਦ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ। ਪੈਤੋਂਗਤਾਰਨ ਥਾਈਲੈਂਡ ਦੀ ਕਮਾਨ ਸੰਭਾਲਣ ਵਾਲੇ ਸ਼ਿਨਾਵਾਤਰਾ ਪਰਿਵਾਰ ਦੀ ਤੀਜੀ ਨੇਤਾ ਬਣ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਥਕਸੀਨ ਸ਼ਿਨਾਵਾਤਰਾ ਅਤੇ ਰਿਸ਼ਤੇਦਾਰ ਯਿੰਗਲਕ ਸ਼ਿਨਾਵਾਤਰਾ ਇਸ ਅਹੁਦੇ ‘ਤੇ ਰਹਿ ਚੁੱਕੇ ਹਨ। ਥਕਸੀਨ ਸ਼ਿਨਾਵਾਤਰਾ ਨੂੰ ਤਖਤਾਪਲਟ ਰਾਹੀਂ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ।