#INDIA

ਤਿਲੰਗਾਨਾ ਫਾਰਮਾ ਪਲਾਂਟ ਧਮਾਕਾ: 34 ਹੋਈ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ

ਸੰਗਾਰੈੱਡੀ(ਤਿਲੰਗਾਨਾ), 1 ਜੁਲਾਈ (ਪੰਜਾਬ ਮੇਲ)- ਇਥੇ ਪਸ਼ਾਮੀਲਾਰਮ ਸਥਿਤ ਸਿਗਾਚੀ ਇੰਡਸਟਰੀਜ਼ ਦੇ ਫਾਰਮਾ ਪਲਾਂਟ ਵਿਚ ਲੰਘੇ ਦਿਨ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ।

ਸੀਨੀਅਰ ਪੁਲੀਸ ਅਧਿਕਾਰੀ ਤੇ ਜ਼ਿਲ੍ਹੇ ਦੇ ਐੱਸਪੀ ਪਾਰੀਤੋਸ਼ ਪੰਕਜ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮਲਬੇ ਹਟਾਉਣ ਮੌਕੇ ਇਸ ਦੇ ਹੇਠਾਂ ਕਈ ਲਾਸ਼ਾਂ ਨਿਕਲੀਆਂ ਹਨ। ਮਲਬੇ ਵਿਚੋਂ 31 ਦੇ ਕਰੀਬ ਲਾਸ਼ਾਂ ਕੱਢੀਆਂ ਗਈਆਂ ਜਦੋਂਕਿ ਤਿੰਨ ਜਣਿਆਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਹਤ ਤੇ ਬਚਾਅ ਕਾਰਜ ਆਪਣੇ ਆਖਰੀ ਪੜਾਅ ’ਤੇ ਹਨ। ਸੂਬੇ ਦੇ ਸਿਹਤ ਮੰਤਰੀ ਸੀ.ਦਾਮੋਦਰ ਰਾਜਾ ਨਰਸਿਮ੍ਹਾ ਨੇ ਕਿਹਾ ਕਿ ਮੁੱਖ ਮੰਤਰੀ ਏੇ.ਰੇਵੰਤ ਰੈੱਡੀ ਮੰਗਲਵਾਰ ਸਵੇਰੇ ਹਾਦਸੇ ਵਾਲੀ ਥਾਂ ਜਾਣਗੇ। ਸੋਮਵਾਰ ਨੂੰ ਹੋਇਆ ਇਹ ਘਾਤਕ ਹਾਦਸਾ ਕਿਸੇ ਰਸਾਇਣਕ ਰਿਐਕਸ਼ਨ ਕਾਰਨ ਹੋਣ ਦਾ ਸ਼ੱਕ ਹੈ।