#OTHERS

ਢਾਕਾ ‘ਚ 7 ਮੰਜ਼ਿਲਾ building ਨੂੰ ਅੱਗ ਲੱਗਣ ਕਾਰਨ 46 ਮੌਤਾਂ ਤੇ 22 ਜ਼ਖ਼ਮੀ

ਢਾਕਾ, 1 ਮਾਰਚ (ਪੰਜਾਬ ਮੇਲ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀਰਵਾਰ ਰਾਤ ਨੂੰ ਸੱਤ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਬੰਗਲਾਦੇਸ਼ ਦੇ ਸਿਹਤ ਮੰਤਰੀ ਡਾਕਟਰ ਸਾਮੰਤ ਲਾਲ ਸੇਨ ਨੇ ਅੱਜ ਦੱਸਿਆ ਕਿ ਅੱਗ ਢਾਕਾ ਦੇ ਬੇਲੀ ਰੋਡ ਇਲਾਕੇ ‘ਚ ‘ਗ੍ਰੀਨ ਕੋਜ਼ੀ ਕਾਟੇਜ’ ਇਮਾਰਤ ‘ਚ ਲੱਗੀ। ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਪ੍ਰਸਿੱਧ ਰੈਸਟੋਰੈਂਟ ‘ਕੱਚੀ ਭਾਈ’ ‘ਚ ਵੀਰਵਾਰ ਰਾਤ ਕਰੀਬ 9.50 ਵਜੇ ਅੱਗ ਲੱਗੀ, ਜੋ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਵੀ ਫੈਲ ਗਈ। ਇਨ੍ਹਾਂ ਮੰਜ਼ਿਲਾਂ ‘ਤੇ ਰੈਸਟੋਰੈਂਟ ਅਤੇ ਕੱਪੜਿਆਂ ਦੀਆਂ ਦੁਕਾਨਾਂ ਸਨ।