ਵਾਸ਼ਿੰਗਟਨ, 2 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਇਸ ਵੀਡੀਓ ਨੇ ਅਮਰੀਕਾ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਨਵੰਬਰ ਵਿਚ ਹੋਣ ਜਾ ਰਹੀ ਹੈ। ਇਸ ਚੋਣ ਵਿਚ ਟਰੰਪ ਮੈਦਾਨ ਵਿਚ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਕਮਲਾ ਹੈਰਿਸ ਹਨ।
ਵਾਸ਼ਿੰਗਟਨ ਡੀ.ਸੀ. ਵਿਚ ਆਯੋਜਿਤ ਇੱਕ ਜਨਤਕ ਸਮਾਗਮ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਂਸ ਮੂਵਜ਼ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਟਰੰਪ (78) ਨੇ ਵਾਸ਼ਿੰਗਟਨ ਡੀ.ਸੀ. ਵਿਚ ਸਾਲਾਨਾ ਮੋਮਜ਼ ਫਾਰ ਲਿਬਰਟੀ ਸਮਾਗਮ ਵਿਚ ਗਰੁੱਪ ਦੇ ਸਹਿ-ਸੰਸਥਾਪਕ ਨਾਲ ਸਟੇਜ ‘ਤੇ ਡਾਂਸ ਕੀਤਾ। ਫਿਰ ਟਰੰਪ ਦੇ ਇਕ ਸਮਰਥਕ ਨੇ ਵੀਡੀਓ ਦੇ ਨਾਲ ਪੋਸਟ ਕੀਤਾ। ਕੁਝ ਲੋਕਾਂ ਨੇ ਇਸ ਉਮਰ ‘ਚ ਟਰੰਪ ਦੇ ਡਾਂਸ ਦੀ ਤਾਰੀਫ ਵੀ ਕੀਤੀ, ਤਾਂ ਕੁਝ ਹੋਰਾਂ ਨੇ ਇਸ ਨੂੰ ਮਜ਼ਾਕੀਆ ਵੀ ਦੱਸਿਆ।