#INDIA

ਡਾਕਖਾਨਿਆਂ ‘ਚ ਬਦਲੇ ਜਾ ਸਕਦੇ ਹਨ ਦੋ ਹਜ਼ਾਰ ਦੇ ਨੋਟ: R.B.I.

ਮੁੰਬਈ, 5 ਜਨਵਰੀ (ਪੰਜਾਬ ਮੇਲ)- ਆਰ.ਬੀ.ਆਈ. ਦਫ਼ਤਰਾਂ ‘ਚ ਦੋ ਹਜ਼ਾਰ ਦੇ ਨੋਟ ਬਦਲਣ ਵਾਲਿਆਂ ਦੀਆਂ ਕਤਾਰਾਂ ਲੱਗਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਦੋ ਹਜ਼ਾਰ ਦੇ ਨੋਟ ਡਾਕਖਾਨਿਆਂ ‘ਚ ਵੀ ਬਦਲੇ ਜਾ ਸਕਦੇ ਹਨ। ਪਿਛਲੇ ਸਾਲ ਮਈ ਮਹੀਨੇ ‘ਚ ਆਰ.ਬੀ.ਆਈ. ਨੇ ਦੋ ਹਜ਼ਾਰ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਦੋ ਹਜ਼ਾਰ ਦੇ ਨੋਟ ਨੋਟਬੰਦੀ ਵੇਲੇ 2016 ਵਿਚ ਸ਼ੁਰੂ ਕੀਤੇ ਗਏ ਸਨ।