#PUNJAB

ਡਲਹੋਜ਼ੀ ‘ਚ ਪੰਜਾਬੀ ਐੱਨ.ਆਰ.ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ

ਅੰਮ੍ਰਿਤਸਰ, 15 ਜੂਨ (ਪੰਜਾਬ ਮੇਲ)- ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਹੋਈ ਹੈ। ਦੱਸ ਦੇਈਏ ਇਕ ਪੰਜਾਬੀ ਪਰਿਵਾਰ ਸਪੇਨ ਵਿਚ ਰਹਿੰਦਾ ਸੀ ਤੇ ਆਪਣਾ ਸਭ ਕੁਝ ਉੱਥੇ ਛੱਡ ਕੇ ਪੰਜਾਬ ਵਿਚ ਰੋਜ਼ਗਾਰ ਸ਼ੁਰੂ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਆਇਆ ਪਰ ਦੋ ਦਿਨ ਪਹਿਲੇ ਉਹ ਹਿਮਾਚਲ ਦੇ ਡਲਹੋਜ਼ੀ ਇਲਾਕੇ ਵਿਚ ਘੁੰਮਣ ਲਈ ਗਿਆ ਸੀ, ਜਿਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਬਹਿਸਬਾਜ਼ੀ ਹੋ ਗਈ ਅਤੇ ਪਾਰਕਿੰਗ ਦੇ ਠੇਕੇਦਾਰ ਨੇ ਸੋ ਤੋਂ ਵੱਧ ਬੰਦਾ ਇਕੱਠਾ ਕਰ ਉਸ ਐੱਨ.ਆਰ.ਆਈ. ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇਸ ‘ਚ ਐੱਨ.ਆਰ.ਆਈ. ਪਰਿਵਾਰ ਦੇ ਮੁਖੀ ਖੁਦ ਤੇ ਉਸਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ, ਜਿਸ ਕਾਰਨ ਪਰਿਵਾਰ ਦਾ ਮੁਖੀ ਦੋ ਦਿਨ ਕੋਮਾ ‘ਚ ਰਿਹਾ। ਅੱਜ ਤਿੰਨ ਦਿਨ ਬਾਅਦ ਜਦੋਂ ਉਸ ਨੂੰ ਹੋਸ਼ ਆਇਆ, ਤਾਂ ਐੱਨ.ਆਰ.ਆਈ. ਜੋੜੇ ਨੇ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ।
ਇਸ ਦੌਰਾਨ ਐੱਨ.ਆਰ.ਆਈ. ਔਰਤ ਨੇ ਦੱਸਿਆ ਕਿ ਉਹ ਆਪ ਤੇ ਉਸਦਾ ਪਤੀ ਅਤੇ ਉਸਦਾ ਦੇਵਰ ਹਿਮਾਚਲ ਘੁੰਮਣ ਲਈ ਗਏ ਸਨ, ਜਿੱਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਉਸਦੇ ਪਤੀ ਤੇ ਉਸਦੇ ਦੇਵਰ ਦੀ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਠੇਕੇਦਾਰ ਨੇ ਉਨ੍ਹਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ, ਜਿਸ ਦੇ ਚਲਦੇ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਏ। ਔਰਤ ਵਲੋਂ ਲੜਾਈ-ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ, ਜੋ ਕਿ ਹਿਮਾਚਲ ਦੀ ਪੁਲਿਸ ਨੇ ਉਸ ਦੇ ਮੋਬਾਇਲ ਵਿਚੋਂ ਡਿਲੀਟ ਕਰ ਦਿੱਤੀ। ਔਰਤ ਨੇ ਕਿਹਾ ਕਿ ਪੁਲਿਸ ਦੇ ਦਖਲ ਦੇਣ ਕਾਰਨ ਉਨ੍ਹਾਂ ਦਾ ਬਚਾਅ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸਦੇ ਚਲਦੇ ਉਸ ਨੇ ਆਪਣੇ ਪਤੀ ਤੇ ਆਪਣੇ ਦੇਵਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਹੁਣ ਐੱਨ.ਆਰ.ਆਈ. ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮੌਕੇ ਪੀੜਤ ਐੱਨ.ਆਰ.ਆਈ. ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਸਪੇਨ ਵਿਚ ਰਹਿ ਰਹੇ ਸਨ ਤੇ ਹੁਣ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਰੋਜ਼ਗਾਰ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ, ਜਿਸਦੇ ਚੱਲਦੇ ਉਹ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਆਪਣੇ ਪਰਿਵਾਰ ਨਾਲ ਸਭ ਕੁਝ ਛੱਡ ਕੇ ਪੰਜਾਬ ਵਿਚ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਆ ਗਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹਾਲਾਤ ਅਜੇ ਵੀ ਮਾੜੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ, ਅਸੀਂ ਸਿਰਫ ਹਿਮਾਚਲ ਘੁੰਮਣ ਲਈ ਗਏ ਸੀ ਤੇ ਹਿਮਾਚਲ ਦੇ ਲੋਕਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ।