ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਮੇਲ)- 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਸੀਪ੍ਰੋਕਲ ਟੈਰਿਫ਼ ਦਾ ਐਲਾਨ ਕੀਤਾ ਸੀ, ਜਿਸ ‘ਤੇ ਸਖ਼ਤ ਰਹਿੰਦੇ ਹੋਏ ਉਨ੍ਹਾਂ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕੁਝ ਦਿਨ ਤੱਕ ਤਾਂ ਤੰਗੀ ਝੱਲਣੀ ਪੈ ਸਕਦੀ ਹੈ, ਪਰ ਅੰਤ ‘ਚ ਉਨ੍ਹਾਂ ਨੂੰ ਇਹ ਫ਼ੈਸਲਾ ਇਤਿਹਾਸਕ ਲੱਗੇਗਾ ਤੇ ਦੇਸ਼ ਖੁਸ਼ਹਾਲੀ ਵੱਲ ਅੱਗੇ ਵਧੇਗਾ।
ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਲਿਖਿਆ, ”ਅਸੀਂ ਹੁਣ ਤੱਕ ਬੇਵੱਸ ਤੇ ਮਾਰ ਖਾਣ ਵਾਲੇ ਰਹੇ ਹਾਂ, ਪਰ ਹੁਣ ਹੋਰ ਨਹੀਂ। ਅਸੀਂ ਹੁਣ ਨੌਕਰੀਆਂ ਤੇ ਉਦਯੋਗਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਵਾਪਸ ਲਿਆ ਰਹੇ ਹਾਂ।”
ਇਸ ਤੋਂ ਇਲਾਵਾ ਟਰੰਪ ਨੇ ਚੀਨ ਬਾਰੇ ਵੀ ਆਪਣਾ ਰਵੱਈਆ ਨਰਮ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚੀਨ ਟਿਕਟਾਕ ਦੀ ਡੀਲ ਨੂੰ ਮਨਜ਼ੂਰੀ ਦੇ ਦਿੰਦਾ ਹੈ, ਤਾਂ ਅਮਰੀਕਾ ਵੀ ਚੀਨ ‘ਤੇ ਲਗਾਏ ਗਏ ਟੈਰਿਫ਼ ‘ਚ ਰਾਹਤ ਦੇਣ ਬਾਰੇ ਵਿਚਾਰ ਕਰ ਸਕਦਾ ਹੈ।
ਟੈਰਿਫ ਬਾਰੇ ਫ਼ੈਸਲਾ ਕੁੱਝ ਦਿਨ ਦੀ ਤੰਗੀ ਤੋਂ ਬਾਅਦ ਇਤਿਹਾਸਕ ਲੱਗੇਗਾ : ਟਰੰਪ
