ਨਿਊਯਾਰਕ, 1 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਤੋ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਾਪਰੀ ਇਸ ਦਰਦਨਾਕ ਘਟਨਾ ਵਿੱਚ ਇੱਕ ਨੇਪਾਲੀ ਮੂਲ ਦੀ ਮੋਨਾ ਪਾਂਡੇ (21) ਲੜਕੀ ਦੇ ਘਰ ਵਿੱਚ ਦਾਖਲ ਹੋ ਕੇ ਬੌਬੀ ਸਿੰਘ ਸ਼ਾਹ ਨਾਮੀਂ ਵਿਅਕਤੀ ਨੇ ਗੌਲ਼ੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ।ਇਸ ਘਟਨਾਕ੍ਰਮ ਵਿੱਚ ਗੋਲੀਆਂ ਮਾਰਨ ਵਾਲੇ ਵਿਅਕਤੀ ਨੂੰ ਕੈਮਰਿਆਂ ਦੀ ਫੁਟੇਜ ਦੀ ਛਾਣਬੀਨ ਕਰਕੇ ਪੁਲਿਸ ਨੇ ਉਸ ਨੂੰ ਰੋਡ ਤੋ ਹੀ ਗ੍ਰਿਫਤਾਰ ਕਰ ਲਿਆ ਹੈ। ਜੋ ਜੇਲ ਵਿੱਚ ਨਜ਼ਰਬੰਦ ਹੈ। ਜਿਸ ਦੀ ਅਦਾਲਤ ਵਿੱਚ 3 ਸਤੰਬਰ ਨੂੰ ਪੇਸ਼ੀ ਹੋਵੇਗੀ।ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਸ ਦੇ ਅਪਾਂਰਟਮੈਂਟ ਵਿੱਚ ਚੋਰੀ ਕਰਨ ਜਾਂਦੇ ਹੋਏ ਬੌਬੀ ਸਿੰਘ ਸ਼ਾਹ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ।ਮ੍ਰਿਤਕਾਂ ਹਿਊਸਟਨ ਕਮਿਊਨਿਟੀ ਕਾਲਜ ਵਿੱਚ ਇੱਕ ਨਰਸਿੰਗ ਦਾ ਕੌਰਸ ਕਰਦੀ ਸੀ। ਅਤੇ ਉਹ ਸੰਨ 2021 ਵਿੱਚ ਅਮਰੀਕਾ ਆਈ ਸੀ।ਅਤੇ ਮਾਪਿਆ ਦੀ ਇਕਲੌਤੀ ਧੀ ਸੀ।