* 19 ਸਾਲਾ ਡਰਾਈਵਰ ਨੂੰ ਗ੍ਰਿਫਤਾਰ
ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੋਰਟ ਵਰਥ, ਟੈਕਸਾਸ ਵਿਚ 2 ਕਾਰਾਂ ਦੀ ਆਪਸ ਵਿਚ ਹੋਈ ਟੱਕਰ ਦੇ ਸਿੱਟੇ ਵਜੋਂ 2 ਬੱਚਿਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਇਕ ਕਾਰ ਦੇ 19 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਹ ਹਾਦਸਾ ਇੰਟਰਸਟੇਟ 35 ਡਬਲਯੂ ਉਪਰ ਹੋਇਆ ਜਿਸ ਕਾਰਨ ਇਹ ਸੜਕ ਕਈ ਘੰਟੇ ਬੰਦ ਰਹੀ। ਗ੍ਰਿਫਤਾਰ ਕੀਤੇ ਐਡੂਆਰਡੋ ਗੋਨਜ਼ਾਲੇਜ਼ ਵਿਰੁੱਧ ਨਸ਼ੇ ਵਿਚ ਕਾਰ ਚਲਾਉਣ ਤੇ 5 ਜਣਿਆਂ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਗੋਨਜ਼ਾਲੇਜ਼ ਖੁਦ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ ਹੈ ਜਿਸ ਦੀ ਸਥਾਨਕ ਹਸਪਤਾਲ ਵਿਚ ਮਰਹਮ ਪੱਟੀ ਕੀਤੀ ਗਈ ਹੈ।
ਟੈਕਸਾਸ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 2 ਬੱਚਿਆਂ ਸਮੇਤ 5 ਦੀ ਮੌਤ
