#AMERICA

ਟੈਕਸਾਸ ਦੇ ਹੋਟਲ ’ਚ ਧਮਾਕੇ ਕਾਰਨ 20 ਜ਼ਖ਼ਮੀ

ਫੋਰਟ ਵਰਥ (ਅਮਰੀਕਾ), 9 ਜਨਵਰੀ (ਪੰਜਾਬ ਮੇਲ)-  ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਚਲੇ ਇਤਿਹਾਸਕ ਹੋਟਲ ਵਿਚ ਅੱਜ ਧਮਾਕੇ ਵਿਚ 21 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਧਮਾਕੇ ਕਾਰਨ 20 ਮੰਜ਼ਿਲਾ ਹੋਟਲ ਦੇ ਦਰਵਾਜ਼ੇ ਅਤੇ ਕੰਧ ਦਾ ਪੂਰਾ ਹਿੱਸਾ ਸੜਕ ‘ਤੇ ਡਿੱਗ ਗਿਆ। ਇਸ ਦੇ ਨਾਲ ਹੀ ਬਚਾਅ ਦਲ ਨੇ ਬੇਸਮੈਂਟ ‘ਚ ਕਈ ਲੋਕਾਂ ਨੂੰ ਫਸੇ ਹੋਏ ਦੇਖਿਆ, ਜਦੋਂ ਧਮਾਕਾ ਹੋਇਆ ਤਾਂ ਸੈਂਡਮੈਨ ਸਿਗਨੇਚਰ ਹੋਟਲ ਦੇ ਦੋ ਦਰਜਨ ਤੋਂ ਵੱਧ ਕਮਰੇ ਮਹਿਮਾਨਾਂ ਨਾਲ ਭਰੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਅਤੇ ਹੋਟਲ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ।