ਹਿਊਸਟਨ, 19 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਸੂਬੇ ਵਿਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਟੈਕਸਾਸ ਦੇ ਲੈਂਪਾਸਾਸ ਕਾਊਂਟੀ ਨੇੜੇ ਵਾਪਰਿਆ। ਆਸਟਿਨ ਅਮੈਰੀਕਨ ਸਟੇਟਸਮੈਨ ਦੀ ਰਿਪੋਰਟ ਅਨੁਸਾਰ ਕਾਰ ਹਾਦਸੇ ਦੌਰਾਨ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ 17 ਸਾਲਾ ਧੀ ਐਂਡਰਿਲ ਅਰਵਿੰਦ ਵਾਸੀ ਲਿਏਂਡਰ ਦੀ ਮੌਤ ਹੋ ਗਈ। ਪਰਿਵਾਰ ਵਿਚ ਇਕਲੌਤਾ 14 ਸਾਲਾ ਪੁੱਤਰ ਆਦਿਰਿਅਨ ਬਚਿਆ ਹੈ, ਜੋ ਹਾਦਸੇ ਸਮੇਂ ਗੱਡੀ ਵਿਚ ਉਨ੍ਹਾਂ ਨਾਲ ਨਹੀਂ ਬੈਠਾ ਸੀ।