ਪਾਲੇਕਲ, 24 ਫਰਵਰੀ (ਪੰਜਾਬ ਮੇਲ)- ਪਾਲੇਕਲ ਵਿਚ ਖੇਡੇ ਜਾ ਰਹੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿਚ ਅੱਜ ਇੰਗਲੈਂਡ ਨੇ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ, ਜਦਕਿ ਇੰਗਲੈਂਡ ਨੇ ਇਹ ਟੀਚਾ 8 ਵਿਕਟਾਂ ਦੇ ਨੁਕਸਾਨ ‘ਤੇ ਹੀ ਪੂਰਾ ਕਰ ਲਿਆ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ।
ਇਸ ਮੈਚ ਲਈ ਪਾਕਿਸਤਾਨੀ ਟੀਮ ਵਿਚ ਇੱਕ ਬਦਲਾਅ ਕੀਤਾ ਗਿਆ ਸੀ। ਆਲਰਾਊਂਡਰ ਫਹੀਮ ਅਸ਼ਰਫ ਦੀ ਜਗ੍ਹਾ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ। ਦੂਜੇ ਪਾਸੇ ਇੰਗਲੈਂਡ ਦੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਉਹ ਆਪਣੀ ਪੁਰਾਣੀ ਟੀਮ ਨਾਲ ਹੀ ਮੈਦਾਨ ‘ਚ ਉਤਰੀ।
ਟੀ-20 ਵਿਸ਼ਵ ਕੱਪ: ਸੁਪਰ-8 ਮੁਕਾਬਲੇ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ

