#AMERICA #Cricket #SPORTS

ਟੀ-20 ਵਿਸ਼ਵ ਕੱਪ: ਟੀਮ ਇੰਡੀਆ ਵੱਲੋਂ ਨਿਊਯਾਰਕ ‘ਚ ਆਪਣਾ ਅਭਿਆਸ ਸ਼ੁਰੂ

-1 ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ
ਨਿਊਯਾਰਕ, 29 ਮਈ (ਪੰਜਾਬ ਮੇਲ) ਟੀਮ ਇੰਡੀਆ ਨੇ 5 ਜੂਨ ਨੂੰ ਆਇਰਲੈਂਡ ਦੇ ਖ਼ਿਲਾਫ਼ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਨਿਊਯਾਰਕ ਵਿਚ ਆਪਣਾ ਅਭਿਆਸ ਸ਼ੁਰੂ ਕੀਤਾ। ਆਈ.ਸੀ.ਸੀ. ਟੀ-20 ਵਿਸ਼ਵ ਕੱਪ 1 ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ 1 ਜੂਨ ਨੂੰ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਆਪਣੇ ਇਕਲੌਤੇ ਅਭਿਆਸ ਮੈਚ ਵਿਚ ਬੰਗਲਾਦੇਸ਼ ਨਾਲ ਭਿੜੇਗੀ।