#Cricket #SPORTS

ਟੀ-20 ਵਿਸ਼ਵ ਕੱਪ : ਜੋਨਸ ਦੀ 94 ਦੌੜਾਂ ਦੀ ਅਜੇਤੂ ਪਾਰੀ, ਅਮਰੀਕਾ ਨੇ ਕੈਨੇਡਾ ਨੂੰ ਹਰਾਇਆ

ਡਲਾਸ, 2 ਜੂਨ (ਪੰਜਾਬ ਮੇਲ)-  ਆਰੋਨ ਜੋਨਸ ਦੀਆਂ 94 ਦੌੜਾਂ ਦੀ ਅਜੇਤੂ ਪਾਰੀ ਦੀ ਮਦਦ ਨਾਲ ਸਹਿ-ਮੇਜ਼ਬਾਨ ਅਮਰੀਕਾ ਨੇ ਗਰੁੱਪ-ਏ ਦੇ ਮੈਚ ਵਿੱਚ ਕੈਨੇਡਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਨੇਡਾ ਨੇ 5 ਵਿਕਟਾਂ ‘ਤੇ 194 ਦੌੜਾਂ ਬਣਾਈਆਂ।
ਜਵਾਬ ਵਿੱਚ ਅਮਰੀਕਾ ਨੇ ਐਂਡਰਿਊ ਗੌਸ ਦੀਆਂ 65 ਦੌੜਾਂ ਅਤੇ ਜੋਨਸ ਵੱਲੋਂ 40 ਗੇਂਦਾਂ ਵਿੱਚ ਖੇਡੀ ਗਈ ਪਾਰੀ ਦੀ ਮਦਦ ਨਾਲ 17.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 197 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜੋਨਸ ਨੇ ਆਪਣੀ ਤੂਫਾਨੀ ਪਾਰੀ ‘ਚ 10 ਛੱਕੇ ਅਤੇ 4 ਚੌਕੇ ਲਗਾਏ। ਨਵਨੀਤ ਧਾਲੀਵਾਲ (61) ਅਤੇ ਐਰੋਨ ਜਾਨਸਨ (31) ਨੇ ਕੈਨੇਡਾ ਨੂੰ ਹਮਲਾਵਰ ਸ਼ੁਰੂਆਤ ਦਿਵਾਈ।
ਇਸ ਤੋਂ ਬਾਅਦ ਨਿਕੋਲਸ ਕਿਰਟਨ ਨੇ 31 ਗੇਂਦਾਂ ਵਿੱਚ 51 ਦੌੜਾਂ ਬਣਾ ਕੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਹਾਲਾਂਕਿ ਅਮਰੀਕਾ ਨੂੰ ਟੀਚੇ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਹੀਂ ਆਈ।