#INDIA

ਟੀ.ਐੱਮ.ਸੀ. ਦੀ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਸੇਬੀ ਮੁਖੀ ਖ਼ਿਲਾਫ਼ ਲੋਕਪਾਲ ਨੂੰ ਸ਼ਿਕਾਇਤ

30 ਦਿਨਾਂ ਦੇ ਅੰਦਰ ਸ਼ੁਰੂਆਤੀ ਜਾਂਚ ਲਈ ਸ਼ਿਕਾਇਤ ਸੀ.ਬੀ.ਆਈ. ਜਾਂ ਈ.ਡੀ. ਨੂੰ ਭੇਜਣ ਦੀ ਕੀਤੀ ਅਪੀਲ
ਨਵੀਂ ਦਿੱਲੀ/ਕੋਲਕਾਤਾ, 13 ਸਤੰਬਰ (ਪੰਜਾਬ ਮੇਲ)- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸੇਬੀ ਮੁਖੀ ਮਾਧਬੀ ਪੁਰੀ ਬੁੱਚ ਖ਼ਿਲਾਫ਼ ਲੋਕਪਾਲ ਵਿਚ ਇਕ ਸ਼ਿਕਾਇਤ ਦਰਜ ਕਰਵਾਈ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੇ ਕਿਹਾ ਕਿ ਲੋਕਪਾਲ ਨੂੰ ਇਸ ਦੀ ਸ਼ੁਰੂਆਤੀ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਜਾਂ ਸੀ.ਬੀ.ਆਈ. ਨੂੰ ਭੇਜਣਾ ਚਾਹੀਦਾ ਹੈ, ਜਿਸ ਤੋਂ ਬਾਅਦ ਐੱਫ.ਆਈ.ਆਰ. ਦਰਜ ਕਰ ਕੇ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਮਹੂਆ ਨਾ ਆਪਣੀ ਸ਼ਿਕਾਇਤ ਦੀ ਆਨਲਾਈਨ ਕਾਪੀ ਅਤੇ ਫਿਜ਼ੀਕਲ ਕਾਪੀ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ‘ਐਕਸ’ ਉੱਤੇ ਲਿਖਿਆ, ”ਮਾਧਬੀ ਪੁਰੀ ਬੁੱਚ ਖ਼ਿਲਾਫ਼ ਲੋਕਪਾਲ ‘ਚ ਮੇਰੀ ਸ਼ਿਕਾਇਤ ਇਲੈਕਟ੍ਰੌਨਿਕ ਢੰਗ ਨਾਲ ਅਤੇ ਫਿਜ਼ੀਕਲ ਤੌਰ ‘ਤੇ ਦਾਖ਼ਲ ਕੀਤੀ ਗਈ ਹੈ। ਲੋਕਪਾਲ ਨੂੰ 30 ਦਿਨਾਂ ਦੇ ਅੰਦਰ ਇਸ ਨੂੰ ਸ਼ੁਰੂਆਤੀ ਜਾਂਚ ਲਈ ਸੀ.ਬੀ.ਆਈ./ਈ.ਡੀ. ਨੂੰ ਭੇਜਣਾ ਚਾਹੀਦਾ ਹੈ ਅਤੇ ਫਿਰ ਐੱਫ.ਆਈ.ਆਰ. ਦਰਜ ਕਰ ਕੇ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਇਸ ਵਿਚ ਸ਼ਾਮਲ ਹਰੇਕ ਵਿਅਕਤੀ ਨੂੰ ਤਲਬ ਕਰਨ ਤੇ ਹਰੇਕ ਕੜੀ ਦੀ ਜਾਂਚ ਦੀ ਲੋੜ ਹੈ।” ਉਨ੍ਹਾਂ ਪੋਸਟ ਵਿਚ ਕਾਂਗਰਸੀ ਆਗੂ ਜੈਰਾਮ ਰਮੇਸ਼ ਅਤੇ ਪਵਨ ਖੇੜਾ ਨੂੰ ਵੀ ਟੈਗ ਕੀਤਾ ਹੈ।