ਨਿਊਯਾਰਕ, 22 ਫਰਵਰੀ (ਪੰਜਾਬ ਮੇਲ)- ਟਾਈਮ ਮੈਗਜ਼ੀਨ ਦੀ ਸਾਲ 2025 ਦੀ ‘ਵਿਮੈਨ ਆਫ ਦਿ ਯੀਅਰ’ ਸੂਚੀ ‘ਚ ਭਾਰਤੀ ਜੀਵ ਵਿਗਿਆਨੀ ਤੇ ਵਾਤਾਵਰਨ ਕਾਰਕੁਨ ਦਾ ਨਾਂ ਵੀ ਸ਼ਾਮਲ ਹੈ। ਇਹ ਸੂਚੀ ਬਿਹਤਰ ਦੁਨੀਆਂ ਬਣਾਉਣ ਲਈ ਕੰਮ ਕਰਨ ਵਾਲੀਆਂ ‘ਅਸਾਧਾਰਨ ਆਗੂਆਂ’ ਦਾ ਸਨਮਾਨ ਕਰਦੀ ਹੈ।
ਬੀਤੇ ਦਿਨੀਂ ਜਾਰੀ ‘ਟਾਈਮ’ਜ਼ ਵਿਮੈਨ ਆਫ ਦਿ ਯੀਅਰ’ 2025 ਸੂਚੀ ‘ਚ ਸ਼ਾਮਲ 45 ਸਾਲਾ ਪੂਰਨਿਮਾ ਦੇਵੀ ਬਰਮਨ ਇੱਕੋ-ਇੱਕ ਭਾਰਤੀ ਮਹਿਲਾ ਹੈ। ਅਦਾਕਾਰਾ ਨਿਕੋਲ ਕਿਡਮੈਨ ਤੇ ਫਰਾਂਸ ਦੀ ਗਿਜ਼ੈਲ ਪੈਲੀਕੌਟ ਦੇ ਨਾਂ ਵੀ 13 ਮਹਿਲਾਵਾਂ ਦੀ ਇਸ ਸੂਚੀ ਵਿਚ ਸ਼ਾਮਲ ਹਨ। ਗਿਜ਼ੈਲ ਨੇ ਜਿਨਸੀ ਹਿੰਸਾ ਖ਼ਿਲਾਫ਼ ਮੁਹਿੰਮ ਚਲਾਈ ਤੇ ਦੁਨੀਆਂ ਭਰ ‘ਚ ਆਪਣੀ ਪਛਾਣ ਸਥਾਪਤ ਕੀਤੀ। ਗਿਜ਼ੈਲ ਦੇ ਪਤੀ ਨੇ ਉਸ ਨੂੰ ਲੰਮੇ ਸਮੇਂ ਤੱਕ ਨਸ਼ੀਲੇ ਪਦਾਰਥ ਦਿੱਤੇ ਅਤੇ 70 ਤੋਂ ਵੱਧ ਪੁਰਸ਼ਾਂ ਤੋਂ ਉਸ ਨਾਲ ਜਬਰ ਜਨਾਹ ਕਰਵਾਇਆ।
ਟਾਈਮ ਮੈਗਜ਼ੀਨ ਦੀ ਸੂਚੀ ‘ਚ ਭਾਰਤੀ ਮਹਿਲਾ ਜੀਵ ਵਿਗਿਆਨੀ ਦਾ ਨਾਂ
