#INDIA

ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਟਰੱਕ ਨਾਲ ਟਕਰਾਈ, ਅੱਗ ਲੱਗਣ ਨਾਲ 8 ਲੋਕ ਜਿਊਂਦੇ ਸੜੇ

ਬਰੇਲੀ, 10 ਦਸੰਬਰ (ਪੰਜਾਬ ਮੇਲ)-  ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ‘ਚ ਬਰੇਲੀ-ਨੈਨੀਤਾਲ ਮਾਰਗ ‘ਤੇ ਟਾਇਰ ਫਟਣ ਨਾਲ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜਦੀ ਹੋਈ ਸੜਕ ਦੇ ਦੂਜੇ ਪਾਸੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਕਾਰ ‘ਚ ਅੱਗ ਲੱਗ ਗਈ ਅਤੇ 8 ਲੋਕਾਂ ਦੀ ਝੁਲਸਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਬਰੇਲੀ-ਨੈਨੀਤਾਲ ਮਾਰਗ ‘ਤੇ ਦੁਭੌਰਾ ਪਿੰਡ ਕੋਲ ਇਕ ਲਗਜ਼ਰੀ ਕਾਰ ਦਾ ਟਾਇਰ ਫਟ ਗਿਆ, ਜਿਸ ਨਾਲ  ਉਹ ਬੇਕਾਬੂ ਹੋ ਕੇ ਡਿਵਾਈਡਰ ਤੋੜਦੇ ਹੋਏ ਸੜਕ ਦੇ ਦੂਜੇ ਪਾਸੇ ਪਹੁੰਚ ਗਈ ਅਤੇ ਉੱਥੇ ਖੜ੍ਹੇ ਇਕ ਟਰੱਕ ਨਾਲ ਜਾ ਟਕਰਾਈ ਉਨ੍ਹਾਂ ਦੱਸਿਆ ਕਿ ਇਸ ਟੱਕਰ ਨਾਲ ਕਾਰ ‘ਚ ਅੱਗ ਲੱਗ ਗਈ ਅਤੇ ਉਸ ‘ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਸੁਸ਼ੀਲ ਚੰਦਰਭਾਨ ਨੇ ਘਟਨਾ ‘ਚ ਇਕ ਬੱਚੇ ਸਮੇਤ 8 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।