ਨਿਊਯਾਰਕ, 24 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਜ ਹੈਂਪਸ਼ਾਇਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਵਿਰੋਧੀ ਡੋਨਾਲਡ ਟਰੰਪ ਦੇ ਸਮਰਥਕ ਨੇ ਭਾਰਤੀ-ਅਮਰੀਕੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਟਰੰਪ ਸਮਰਥਕ ਨੇ ਹੈਲੀ ਦੇ ਭਾਸ਼ਣ ਨੂੰ ਅੱਧ ਵਿਚਕਾਰ ਰੋਕਦੇ ਹੋਏ ਪੁੱਛਿਆ, ”ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?” ਜਿਸ ਨਾਲ ਹੈਲੀ ਦੇ ਨਾਲ-ਨਾਲ ਸਲੇਮ ਦੇ ਆਰਟੀਸਨ ਹੋਟਲ ਵਿਚ ਮੌਜੂਦ ਭੀੜ ਵੀ ਹੱਸਣ ਲੱਗ ਪਈ। ਟਰੰਪ ਸਮਰਥਕ ਨੂੰ ਤੁਰੰਤ ਜਵਾਬ ਦਿੰਦੇ ਹੋਏ, ਹੈਲੀ ਨੇ ਬਦਲੇ ਵਿਚ ਪੁੱਛਿਆ: ”ਕੀ ਤੁਸੀਂ ਮੈਨੂੰ ਵੋਟ ਦਿਓਗੇ?” ਜਿਸ ‘ਤੇ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਉਹ ਟਰੰਪ ਨੂੰ ਵੋਟ ਦੇਵੇਗਾ, ਜਿਸ ‘ਤੇ ਹੈਲੀ ਨੇ ਕਿਹਾ ”ਓਹ, ਫਿਰ ਇੱਥੋਂ ਚਲੇ ਜਾਓ!” ਦੋ ਵਾਰ ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਦਾ ਵਿਆਹ 1996 ਵਿਚ ਵਿਲੀਅਮ ਮਾਈਕਲ ਹੇਲੀ ਨਾਲ ਹੋਇਆ ਹੈ ਅਤੇ ਜੋੜੇ ਦੇ 2 ਬੱਚੇ ਧੀ ਰੇਨਾ ਅਤੇ ਪੁੱਤਰ ਨਲਿਨ ਹਨ।