#AMERICA

ਟਰੰਪ ਵੱਲੋਂ ਸੀਰੀਆ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਬਾਰੇ ਸਵਾਲ ਨਜ਼ਰ ਅੰਦਾਜ਼

ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸੀਰੀਆ ਵਿਚ ਅਮਰੀਕੀ ਫੌਜਾਂ ਦੀ ਤਾਇਨਾਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਵੀਰਵਾਰ ਨੂੰ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਇਸਲਾਮਿਕ ਸਟੇਟ ਸਮੂਹ ਨਾਲ ਲੜਨ ਲਈ ਸੀਰੀਆ ਵਿਚ ਤਾਇਨਾਤ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ, ”ਅਸੀਂ ਇਸ ਬਾਰੇ ਫ਼ੈਸਲਾ ਲਵਾਂਗੇ। ਅਸੀਂ ਸੀਰੀਆ ਵਿਚ ਦਖਲ ਨਹੀਂ ਦੇ ਰਹੇ। ਸੀਰੀਆ ਦੀਆਂ ਸਮੱਸਿਆਵਾਂ ਆਪਣੀਆਂ ਹੀ ਸਮੱਸਿਆਵਾਂ ਹਨ। ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਉਨ੍ਹਾਂ ਨੂੰ ਹਰ ਗੱਲ ਵਿੱਚ ਸਾਡੇ ਦਖਲ ਦੀ ਲੋੜ ਨਹੀਂ ਹੈ।”
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਮਰੀਕੀ ਫੌਜਾਂ ਨੂੰ ਦਸੰਬਰ ਵਿੱਚ ਸੀਰੀਆ ਦੇ ਨੇਤਾ ਬਸ਼ਰ ਅਲ-ਅਸਦ ਨੂੰ ਬੇਦਖਲ ਕਰਨ ਤੋਂ ਠੀਕ ਪਹਿਲਾਂ ਕਿਹਾ ਸੀ ਕਿ ਅਮਰੀਕੀ ਫੌਜੀਆਂ ਨੂੰ ਸੀਰੀਆ ਤੋਂ ਵਾਪਸ ਬੁਲਾ ਲੈਣਾ ਚਾਹੀਦਾ ਹੈ। ਅਮਰੀਕਾ ਸਾਲਾਂ ਤੋਂ ਕਹਿੰਦਾ ਆ ਰਿਹਾ ਹੈ ਕਿ ਉਸ ਕੋਲ ਸੀਰੀਆ ਵਿਚ ਲਗਭਗ 900 ਫੌਜੀ ਤਾਇਨਾਤ ਹਨ, ਪਰ ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਦਸੰਬਰ ਵਿਚ ਕਿਹਾ ਸੀ ਕਿ ਫੌਜਾਂ ਦੀ ਗਿਣਤੀ ਵਧਾ ਕੇ 2,000 ਕਰ ਦਿੱਤੀ ਗਈ ਹੈ। ਸੀਰੀਆ ਵਿਚ ਅਮਰੀਕੀ ਫੌਜਾਂ ਦੀ ਮੌਜੂਦਗੀ ਨੂੰ ਲੈ ਕੇ ਅਮਰੀਕਾ ਅਤੇ ਸੀਰੀਆ ਦੇ ਗੁਆਂਢੀ ਦੇਸ਼ਾਂ ਤੁਰਕੀ ਅਤੇ ਇਰਾਕ ਵਿਚਕਾਰ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ। ਤੁਰਕੀ ਅਤੇ ਇਰਾਕ ਚਾਹੁੰਦੇ ਹਨ ਕਿ ਅਮਰੀਕੀ ਫੌਜਾਂ ਦੀ ਤਾਇਨਾਤੀ ਸੀਮਤ ਹੋਵੇ, ਜਦੋਂਕਿ ਇਜ਼ਰਾਈਲ ਕਹਿੰਦਾ ਹੈ ਕਿ ਅਮਰੀਕਾ ਨੂੰ ਦੇਸ਼ ਵਿਚ ਫੌਜੀ ਮੌਜੂਦਗੀ ਬਣਾਈ ਰੱਖਣੀ ਚਾਹੀਦੀ ਹੈ।