#AMERICA

ਟਰੰਪ ਵੱਲੋਂ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਬਦਲ ਕੇ ਮਾਊਂਟ ਮੈਕਕਿਨਲੇ ਰੱਖਣ ਦਾ ਸੰਕਲਪ

ਅਲਾਸਕਾ, 22 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲੀ ਦਾ ਨਾਂ ਬਦਲ ਕੇ ਮਾਊਂਟ ਮੈਕਕਿਨਲੇ ਰੱਖਣ ਦਾ ਸੋਮਵਾਰ ਨੂੰ ਸੰਕਲਪ ਲਿਆ। ਟਰੰਪ ਨੇ ਕੁਝ ਸਾਲ ਪਹਿਲਾਂ ਵੀ ਇਹ ਗੱਲ ਕਹੀ ਸੀ, ਜਿਸਦਾ ਉਸ ਸਮੇਂ ਦੇ ਨੇਤਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ।
ਸੋਮਵਾਰ ਨੂੰ ਦੂਸਰੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਦੇ ਨਾਂ ‘ਤੇ ਡੇਨਾਲੀ ਦਾ ਨਾਂ ਮਾਊਂਟ ਮੈਕਕਿਨਲੇ ਕਰਨ ਦੀ ਹੈ। ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਸਾਲ 2015 ‘ਚ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਲਾਸਕਾ ਦੇ ਮੂਲ ਅਮਰੀਕੀਆਂ ਦੀਆਂ ਪ੍ਰੰਪਰਾਵਾਂ ਨੂੰ ਦਰਸਾਉਣ ਲਈ ਇਸਦਾ ਨਾਂ ਡੇਨਾਲੀ ਕਰ ਦਿੱਤਾ ਸੀ।