ਵਾਸ਼ਿੰਗਟਨ, 23 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੀ ਇਰਾਨ ਨਾਲ ਚੰਗੀ ਅਤੇ ਉਸਾਰੂ ਗੱਲਬਾਤ ਹੋਈ ਹੈ। ਉਨ੍ਹਾਂ ਨੇ ਫੌਜ ਨੂੰ ਹੁਕਮ ਦਿੱਤਾ ਹੈ ਕਿ ਇਰਾਨੀ ਪਾਵਰ ਪਲਾਂਟਾਂ ਅਤੇ ਊਰਜਾ ਦੇ ਬੁਨਿਆਦੀ ਢਾਂਚੇ ‘ਤੇ ਕੀਤੇ ਜਾਣ ਵਾਲੇ ਕਿਸੇ ਵੀ ਫੌਜੀ ਹਮਲੇ ਨੂੰ ਪੰਜ ਦਿਨਾਂ ਲਈ ਮੁਲਤਵੀ ਕਰ ਦਿੱਤਾ ਜਾਵੇ। ਟਰੰਪ ਦਾ ਇਹ ਕਦਮ ਇਰਾਨ ਦੀ ਉਸ ਧਮਕੀ ਤੋਂ ਬਾਅਦ ਆਇਆ ਹੈ, ਜਿਸ ਵਿਚ ਇਰਾਨ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਨੇ ਉਸ ਦੇ ਬਿਜਲੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ, ਤਾਂ ਉਹ ਇਜ਼ਰਾਈਲ ਦੇ ਪਾਵਰ ਪਲਾਂਟਾਂ ਅਤੇ ਖਾੜੀ ਖੇਤਰ ਵਿਚ ਅਮਰੀਕੀ ਬੇਸਾਂ ਨੂੰ ਸਪਲਾਈ ਦੇਣ ਵਾਲੇ ਪਲਾਂਟਾਂ ‘ਤੇ ਹਮਲਾ ਕਰੇਗਾ।
ਅਮਰੀਕਾ ਅਤੇ ਇਜ਼ਰਾਈਲ ਨੇ ਭਾਵੇਂ ਹਮਲੇ ਕਰਕੇ ਇਰਾਨ ਦਾ ਵੱਡਾ ਨੁਕਸਾਨ ਕੀਤਾ ਹੈ ਪਰ ਇਰਾਨ ਨੇ ਇਸ ਦੌਰਾਨ ਭਾਰੀ ਆਰਥਿਕ ਲਾਹਾ ਵੀ ਲਿਆ ਹੈ।
ਟਰੰਪ ਵੱਲੋਂ ਇਰਾਨੀ ਪਾਵਰ ਪਲਾਂਟਾਂ ‘ਤੇ ਫੌਜੀ ਹਮਲੇ ਪੰਜ ਦਿਨਾਂ ਲਈ ਮੁਲਤਵੀ

