#AMERICA

ਟਰੰਪ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ 1 ਲੱਖ ਡਾਲਰ ਦੀਆਂ ਹੀਰੇ ਦੀਆਂ ਘੜੀਆਂ ਦੀ ਸ਼ੁਰੂਆਤ

ਵਾਸ਼ਿੰਗਟਨ, 28 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਵਪਾਰ ਅਤੇ ਰਾਜਨੀਤੀ ਨੂੰ ਆਪਸ ‘ਚ ਜੋੜਣ ਲਈ ਟਰੰਪ ਨੇ ਪਹਿਲੇ ਬਾਈਬਲਾਂ ਕੋਲੋਨ, ਡਿਜੀਟਲ ਟਰੇਡਿੰਗ ਕਾਰਡ, ਸਿੱਕੇ ਤੋਂ ਲੈ ਕੇ ਸਨੀਕਰ ਤੱਕ ਸਭ ਕੁਝ ਵੇਚਿਆ ਹੈ ਅਤੇ ਹੁਣ ਗੁੱਟ ਘੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆ ਹਨ। ਟਰੰਪ ਨੇ ਇਹ ਨਵਾਂ ਯਤਨ ਹੁਣੇ ਹੀ ਆਪਣੇ ਟਰੂਥ ‘ਸ਼ੋਸਲ’ ਤੇ ਪੋਸਟ ਕੀਤਾ ਗਿਆ ਹੈ। 5 ਨਵੰਬਰ ਦੀਆਂ ਚੋਣਾਂ ਤੋਂ ਪਹਿਲੇ ਉਸ ਨੇ ਆਪਣੀ ਮੁਹਿੰਮ ਦੌਰਾਨ ਇਕ  ਨਵਾਂ ਕਾਰੋਬਾਰੀ ਉੱਦਮ ਸ਼ੁਰੂ ਕੀਤਾ। ਉਸ ਨੇ ਵੀਰਵਾਰ ਨੂੰ ਹੀਰਿਆਂ ਨਾਲ ਜੜੀ ਆਪਣੇ ਨਾਂ ਤੇ ‘ਟਰੰਪ ਘੜੀ’ ਲਾਂਚ ਕੀਤੀ ਹੈ। ਟਰੰਪ ਦੀ ਇਹ ਘੜੀ ‘ਚ ਸੋਨੇ ਦਾ ਕੇਸ ਅਤੇ ਹੀਰੇ ਹਨ। ਇਹ ਸੀਮਿਤ ਘੜੀਆਂ ਤਿੰਨ ਰੰਗਾਂ ‘ਚ 147 ਪੀਸ ਤਿਆਰ ਕੀਤੇ ਗਏ ਹਨ।
ਟਰੰਪ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਘੜੀ ਆਪ ਲਈ ਹੈ, ਜਿਸ ਨੂੰ ਉਹ ਆਪ ਪਹਿਨੇਗਾ। ਜਿਸ ਦੀ ਕੀਮਤ 100,000 (ਇਕ ਲੱਖ ਡਾਲਰ) ਹੈ। ਅਤੇ ਇਕ ਹੋਰ ਮਾਡਲ ਫ਼ਾਈਟ, ਫਾਈੇਟ, ਫਾਈਟ ਰੱਖਿਆ ਗਿਆ ਹੈ, ਜੋ 18 ਕੈਰਟ ਦੇ ਸੋਨੇ ਦੇ ਨਾਲ ਉਪਲਬਧ ਹੈ। ਉਸ ਦੀ ਕੀਮਤ 499 ਡਾਲਰ ਹੈ। ਇਸ ਘੜੀਆਂ ਕਿਸੇ ਸਹਿਯੋਗੀ ਦੁਆਰਾ ਨਹੀਂ ਵੇਚੀ ਜਾਂਦੀ, ਸਗੋਂ ਵਿਕਰੀ ਇਕਾਈ ਦੇ ਰੂਪ ‘ਚ ਸੂਚੀਬੱਧ The Best watch Earth LLc ਦਾ ਕਹਿਣਾ ਹੈ ਕਿ ਉਹ ਭੁਗਤਾਨ ਕੀਤੇ ਗਏ ਲਾਇਸੰਸ ਸਮਝੌਤੇ ਦੇ ਤਹਿਤ ਨਾਮ ਦਾ ਉਪਯੋਗ ਕਰਦੀ ਹੈ।
ਟਰੰਪ ਆਪਣੀਆਂ ਘੜੀਆਂ ਨੂੰ ”ਲੜੋ, ਲੜੋ, ਲੜੋ” ਦੇ ਨਾਲ ਬ੍ਰਾਂਡਿੰਗ ਕਰ ਰਿਹਾ ਹੈ। ਉਹ ਸ਼ਬਦ ਜੋ ਉਸ ਨੇ ਬਟਲਰ, ਪੈਨਸਿਲਵੇਨੀਆ ‘ਚ ਇਕ ਚੋਣ ਜਲਸੇ ‘ਚ ਇਕ ਕਤਲ ਦੀ ਕੋਸ਼ਿਸ਼ ਤੋ ਬਾਅਦ ਬੋਲੇ ਸਨ।