ਵਾਸ਼ਿੰਗਟਨ, 21 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਦੇ ਬੋਰਡ ਆਫ ਪੀਸ ਵਿਚ ਸ਼ਾਮਲ ਹੋਣ ਲਈ ਭਾਰਤ ਨੂੰ ਸੱਦਾ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਦੇ ਨਾਲ ਪਾਕਿਸਤਾਨ ਨੂੰ ਵੀ ਇਸ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਦੱਸਣਾ ਬਣਦਾ ਹੈ ਕਿ ਗਾਜ਼ਾ ਪੀਸ ਪਲਾਨ ਦੂਜੇ ਪੜਾਅ ‘ਚ ਪੁੱਜ ਚੁੱਕਿਆ ਹੈ। ਟਰੰਪ ਨੇ ਗਾਜ਼ਾ ਪ੍ਰਸ਼ਾਸਨ ਤੇ ਪੁਨਰ ਨਿਰਮਾਣ ਲਈ ਨੈਸ਼ਨਲ ਕਮੇਟੀ ਆਫ ਦਿ ਐਡਮਨਿਸਟਰੇਸ਼ਨ ਆਫ ਗਾਜ਼ਾ ਬਣਾਈ ਹੈ, ਜਿਸ ਦੀ ਨਿਗਰਾਨੀ ਖੁਦ ਟਰੰਪ ਕਰ ਰਹੇ ਹਨ। ਇਸ ਤੋਂ ਇਲਾਵਾ ਗਾਜ਼ਾ ਦਾ ਕਾਰਜਕਾਰੀ ਬੋਰਡ ਵੀ ਬਣਾਇਆ ਗਿਆ ਹੈ। ਦੂਜੇ ਪਾਸੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਫਤਰ ਨੇ ਕਿਹਾ ਸੀ ਕਿ ਗਾਜ਼ਾ ਵਿਚ ਨਵੇਂ ਬਣਾਏ ਗਏ ਬੋਰਡ ਦਾ ਐਲਾਨ ਇਜ਼ਰਾਇਲ ਦੀ ਜਾਣਕਾਰੀ ਤੋਂ ਬਿਨਾਂ ਕੀਤਾ ਗਿਆ ਹੈ।
ਟਰੰਪ ਵਲੋਂ ਭਾਰਤ ਨੂੰ ਗਾਜ਼ਾ ਪੀਸ ਬੋਰਡ ਵਿਚ ਸ਼ਾਮਲ ਹੋਣ ਦਾ ਸੱਦਾ

