ਲੰਡਨ, 17 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਸਰਕਾਰੀ ਦੌਰੇ ‘ਤੇ ਬ੍ਰਿਟੇਨ ਪਹੁੰਚੇ। ਇਹ ਉਨ੍ਹਾਂ ਦਾ ਬ੍ਰਿਟੇਨ ਦਾ ਦੂਜਾ ਸਰਕਾਰੀ ਦੌਰਾ ਹੈ। ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਇਸ ਦੌਰੇ ‘ਤੇ ਆਏ ਹਨ। ਆਖਰੀ ਵਾਰ ਜੂਨ 2019 ‘ਚ ਉਨ੍ਹਾਂ ਦਾ ਸਵਾਗਤ ਸਵਰਗੀ ਮਹਾਰਾਣੀ ਐਲਿਜ਼ਾਬੈੱਥ-II ਨੇ ਕੀਤਾ ਸੀ। ਇਸ ਵਾਰ ਰਾਜਾ ਚਾਰਲਸ ਨੇ ਵਿੰਡਸਰ ਕੈਸਲ ਵਿਖੇ ਅਮਰੀਕੀ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦੀ ਮੇਜ਼ਬਾਨੀ ਕੀਤੀ।
ਵਿੰਡਸਰ ਕੈਸਲ ਪਹੁੰਚਣ ‘ਤੇ ਵੇਲਜ਼ ਦੇ ਰਾਜਕੁਮਾਰ ਅਤੇ ਰਾਜਕੁਮਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਉਪਰੰਤ ਰਾਜਾ ਅਤੇ ਰਾਣੀ ਵੱਲੋਂ ਰਾਸ਼ਟਰਪਤੀ ਦਾ ਰਸਮੀ ਸਵਾਗਤ ਕੀਤਾ ਗਿਆ। ਵਿੰਡਸਰ ਅਤੇ ਟਾਵਰ ਆਫ਼ ਲੰਡਨ ਵਿਖੇ ਸ਼ਾਹੀ ਸਲਾਮੀ ਦਿੱਤੀ ਗਈ। ਰਾਸ਼ਟਰਪਤੀ ਟਰੰਪ ਇਸ ਸਮੇਂ ਦੌਰਾਨ ਸੇਂਟ ਜਾਰਜ ਚੈਪਲ ਵਿਖੇ ਸਵਰਗੀ ਮਹਾਰਾਣੀ ਐਲਿਜ਼ਾਬੈਥ-II ਨੂੰ ਸ਼ਰਧਾਂਜਲੀ ਵੀ ਦੇਣ ਗਏ। ਇਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੀ ਪਤਨੀ ਦੇ ਸਨਮਾਨ ਵਿਚ ਬ੍ਰਿਟੇਨ ਅਤੇ ਅਮਰੀਕਾ ਦੇ ਐੱਫ-35 ਫੌਜੀ ਜੈੱਟਾਂ ਅਤੇ ਰੈੱਡ ਐਰੋਜ਼ ਦਾ ਫਲਾਈਪਾਸਟ ਹੋਇਆ।
ਟਰੰਪ ਬ੍ਰਿਟੇਨ ਪੁੱਜੇ, ਕਿੰਗ ਚਾਰਲਸ ਨੇ ਕੀਤੀ ਮੇਜ਼ਬਾਨੀ
